ਲੁਧਿਆਣਾ — ਕੋਰੋਨਾ ਲਾਗ ਕਾਰਨ ਲਾਗੂ ਹੋਈ ਤਾਲਾਬੰਦੀ ਨੇ ਪੰਜਾਬ ਦੇ ਕਾਰੋਬਾਰ ਲਈ ਕਈ ਰੁਕਾਵਟਾਂ ਪੈਦਾ ਕੀਤੀਆਂ। ਇਸ ਕਾਰਨ ਕਈ ਰਜਿਸਟਰਡ ਯੂਨਿਟ ਬੰਦ ਹੋ ਗਏ ਅਤੇ ਕਈ ਕਾਮਿਆਂ ਦਾ ਰੁਜ਼ਗਾਰ ਖ਼ੁਸ ਗਿਆ। ਹੁਣ ਪੰਜਾਬ ਵਿਚ ਉਦਯੋਗ ਮੁੜ ਖੜ੍ਹਾ ਹੋਣ ਲਈ ਤਿਆਰ ਹੋ ਰਿਹਾ ਹੈ ਅਤੇ ਨੌਕਰੀਆਂ ਦੇ ਨਾਲ-ਨਾਲ ਮਾਲੀਆ ਵੀ ਮੁੜ ਸੁਰਜੀਤ ਹੋ ਰਿਹਾ ਹੈ।
ਸੂਬੇ ਵਿਚ ਰਜਿਸਟਰਡ ਕੁਲ ਯੂਨਿਟਾਂ ਵਿਚੋਂ ਕੁਲ 96 ਪ੍ਰਤੀਸ਼ਤ ਨੇ ਆਪਣੇ 97 ਫ਼ੀਸਦੀ ਕਾਮਿਆਂ ਨਾਲ ਕੰਮ ਫਿਰ ਸ਼ੁਰੂ ਕਰ ਦਿੱਤਾ ਹੈ। ਤਾਲਾਬੰਦੀ ਦੌਰਾਨ ਸੂਬੇ ’ਚ ਕੁੱਲ 2.6 ਲੱਖ ਯੂਨਿਟਾਂ ਵਿਚੋਂ 500 ਵੱਡੀਆਂ ਇਕਾਈਆਂ ਸਮੇਤ ਸਿਰਫ 435 ਯੂਨਿਟ ਹੀ ਕਾਰਜਸ਼ੀਲ ਬਚੇ ਹਨ।
ਸੂਬੇ ਦੇ ਸਭ ਤੋਂ ਵਧ ਰਜਿਸਟਰਡ ਯੂਨਿਟ ਲੁਧਿਆਣੇ ਵਿਚ
ਸੂਬੇ ਦੇ ਕਿਸੇ ਵੀ ਜ਼ਿਲ੍ਹੇ ਵਿਚ ਸਭ ਤੋਂ ਵੱਧ ਰਜਿਸਟਰਡ ਯੂਨਿਟ ਨਾਲ ਲੁਧਿਆਣਾ ਦੇ ਕੁੱਲ 95,202 ਉਦਯੋਗਾਂ ਵਿੱਚੋਂ 81,812 ਉਦਯੋਗਾਂ ਨੇ ਕੁੱਲ 7,69,245 ਕਾਮਿਆਂ ਵਿੱਚੋਂ 5,05,893 ਕਾਮਿਆਂ ਨਾਲ ਵਾਪਸੀ ਕਰਕੇ ਕੰਮ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿਚ 16,08,108 ਕਾਮਿਆਂ ਨਾਲ 2,37,118 ਉਦਯੋਗਾਂ ਨੇ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਲੁਧਿਆਣਾ ਦੀਆਂ ਸਨਅਤਾਂ ਨੂੰ ਕੋਰੋਨਾ ਲਾਗ ਕਾਰਨ ਭਾਰੀ ਮਾਰ ਸਹਿਣ ਕਰਨੀ ਪਈ ਹੈ ਕਿਉਂਕਿ ਇਸ ਦੇ 2,73,906 ਕਾਮਿਆਂ ਦੀਆਂ ਨੌਕਰੀਆਂ ਖ਼ੁਸ ਜਾਣ ਕਾਰਨ 13,390 ਯੂਨਿਟ ਬੰਦ ਹੋ ਗਈਆਂ। ਇਹ ਸੂਬੇ ਦੀਆਂ ਕੁੱਲ 14,462 ਉਦਯੋਗਿਕ ਇਕਾਈਆਂ ਦਾ 92.58 ਪ੍ਰਤੀਸ਼ਤ ਸੀ ਜੋ ਕਿ ਬੰਦ ਹੋ ਚੁੱਕੀਆਂ ਹਨ। ਦੂਜੇ ਪਾਸੇ ਲੁਧਿਆਣਾ ਵਿਚ ਕੰਮ ਕਰਨ ਵਾਲੇ ਬੇਰੁਜ਼ਗਾਰਾਂ ਨੇ ਸੂਬੇ ਵਿਚ ਕੁੱਲ 98.08 ਪ੍ਰਤੀਸ਼ਤ ਭਾਵ 2,79,245 ਨੌਕਰੀਆਂ ਗੁਆ ਦਿੱਤੀਆਂ ਸਨ।
ਉਦਯੋਗਪਤੀਆਂ ’ਤੇ ਆਪਣੀਆਂ ਨਵੀਆਂ ਇਕਾਈਆਂ ਸਥਾਪਤ ਕਰਨ ਲਈ ਪੈ ਰਹੇ ਬੋਝ ਨੂੰ ਦੂਰ ਕਰਨ ਲਈ, ਪੰਜਾਬ ਰਾਈਟ ਟੂ ਬਿਜ਼ਨਸ ਐਕਟ, 2020 ਨੂੰ ਅਕਤੂਬਰ ’ਚ ਨੋਟੀਫਾਈ ਕੀਤਾ ਗਿਆ ਅਤੇ ਲਾਗੂ ਕੀਤਾ ਗਿਆ। ਇਸ ਦੇ ਤਹਿਤ ਜ਼ਿਲ੍ਹਾ ਉਦਯੋਗ ਬਿੳੂਰੋ ਨੂੰ ਤਿੰਨ ਤੋਂ 15 ਕੰਮਕਾਜੀ ਦਿਨਾਂ ਦੇ ਅੰਦਰ ਸਿਧਾਂਤਕ ਪ੍ਰਵਾਨਗੀ ਦੇ ਪ੍ਰਮਾਣ ਪੱਤਰ ਜਾਰੀ ਕਰਨ ਦਾ ਅਧਿਕਾਰ ਦਿੱਤਾ ਗਿਆ।
ਇਸ ਤੋਂ ਇਲਾਵਾ ਡੀਪੀਆਈਆਈਟੀ ਦੁਆਰਾ ਨਿਰਧਾਰਤ ਜ਼ਿਲ੍ਹਾ ਸੁਧਾਰ ਕਾਰਜ ਯੋਜਨਾ ਦੇ ਅਧੀਨ 45 ਸੁਧਾਰ ਲਾਗੂ ਕੀਤੇ ਗਏ ਸਨ ਤਾਂ ਜੋ ਕਾਰੋਬਾਰ ਕਰਨ ਵਿਚ ਅਸਾਨੀ ਨੂੰ ਸੁਧਾਰਿਆ ਜਾ ਸਕੇ ਅਤੇ ਉੱਦਮੀਆਂ ਅਤੇ ਜ਼ਿਲ੍ਹਾ ਪੱਧਰੀ ਕਾਰਜਕਰਤਾਵਾਂ ਦਰਮਿਆਨ ਸਰੀਰਕ ਟੱਚ ਪੁਆਇੰਟ ਨੂੰ ਖਤਮ ਕੀਤਾ ਜਾ ਸਕੇ। ਸੂਬਾ ਸੁਧਾਰ ਐਕਸ਼ਨ ਪਲਾਨ 2020 ਦੇ ਤਹਿਤ ਡੀਪੀਆਈਆਈਟੀ ਦੁਆਰਾ ਨਿਰਧਾਰਤ ਕੀਤਾ ਗਿਆ ਹੈ। ਸੂਬੇ ਵਿਚ ਕੁੱਲ 301 ਸੋਧਾਂ ਵਿਚੋਂ 285 ਲਾਗੂ ਹੋ ਚੁੱਕੀਆਂ ਹਨ।
News Credit :jagbani(punjabkesari)