ਮੁੰਬਈ- ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਮੁੰਬਈ ‘ਚ ਡਰੱਗ ਮਾਮਲਿਆਂ ‘ਚ ਸ਼ਾਮਲ ਲੋਕਾਂ ‘ਤੇ ਸ਼ਿੰਕਜਾ ਕੱਸਣਾ ਤੇਜ਼ ਕਰ ਦਿੱਤਾ ਹੈ। ਐੱਨ.ਸੀ.ਬੀ. ਨੇ ਵੱਡੀ ਕਾਰਵਾਈ ਕਰਦੇ ਹੋਏ ਮੁੰਬਈ ਦੇ ਮਸ਼ਹੂਰ ‘ਮੁੱਛੜ ਪਾਨਵਾਲਾ’ ਨੂੰ ਡਰੱਗ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਪਾਨਵਾਲੇ ਦਾ ਨਾਂ ਰਾਮਕੁਮਾਰ ਤਿਵਾੜੀ ਹੈ। ਤਿਵਾੜੀ ਦੇ ਗੋਦਾਮ ‘ਚ ਡਰੱਗ ਰੋਕਥਾਮ ਧੀ ਏਜੰਸੀ ਨੇ ਪਾਬੰਦੀਸ਼ੁਦਾ ਪਦਾਰਥ ਬਰਾਮਦ ਕੀਤਾ ਹੈ। ਇਸ ਤੋਂ ਪਹਿਲਾਂ ਐੱਨ.ਸੀ.ਬੀ. ਨੇ ਡਰੱਗ ਕੇਸ ਦੇ ਸਿਲਸਿਲੇ ‘ਚ ਪੁੱਛ-ਗਿੱਛ ਲਈ ਬੁਲਾਇਆ ਸੀ।
ਐੱਨ.ਸੀ.ਬੀ. ਅਨੁਸਾਰ, ਸ਼ਨੀਵਾਰ ਨੂੰ ਗ੍ਰਿਫ਼ਤਾਰ ਬ੍ਰਿਟਿਸ਼ ਨਾਗਰਿਕ ਕਰਨ ਸਜਨਾਨੀ ਨੇ ਰਾਮਕੁਮਾਰ ਤਿਵਾੜੀ ਨੂੰ ਅੱਧਾ ਕਿਲੋ ਪਾਬੰਦੀਸ਼ੁਦਾ ਪਦਾਰਥ ਸਪਲਾਈ ਕੀਤਾ ਸੀ, ਜੋ ਉਸ ਦੇ ਗੋਦਾਮ ਤੋਂ ਬਰਾਮਦ ਹੋਇਆ ਹੈ। ਇਸ ਤੋਂ ਬਾਅਦ ਐੱਨ.ਸੀ.ਬੀ. ਨੇ ‘ਮੁੱਛੜ ਪਾਨਵਾਲਾ’ ਦੇ ਤਿਵਾੜੀ ਨੂੰ ਗ੍ਰਿਫ਼ਤਾਰ ਕੀਤਾ। ਦੱਸਣਯੋਗ ਹੈ ਕਿ ਡਰੱਗ ਰੋਕਥਾਮ ਏਜੰਸੀ ਨੇ ਮੁੱਛੜ ਪਾਨਵਾਲੇ ਨੂੰ ਸੋਮਵਾਰ ਨੂੰ ਪੁੱਛ-ਗਿੱਛ ਲਈ ਬੁਲਾਇਆ ਸੀ। ਐੱਨ.ਸੀ.ਬੀ. ਨੂੰ ਜਾਣਕਾਰੀ ਮਿਲੀ ਸੀ ਕਿ ਉਹ ਕਰਨ ਸਜਨਾਨੀ ਦੇ ਸਪੰਰਕ ‘ਚ ਸਨ।
News Credit :jagbani(punjabkesari)