ਕੋਲਕਾਤਾ – ਕੋਵਿਡ-19 ਟੀਕੇ ਦੀ ਕਰੀਬ 10 ਲੱਖ ਡੋਜ਼ ਦੀ ਪਹਿਲੀ ਖੇਪ ਮੰਗਲਵਾਰ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਪੁਣੇ ਤੋਂ ਇੱਥੇ ਪਹੁੰਚੀ। ਇਸ ਵਿੱਚੋਂ 6.89 ਲੱਖ ਡੋਜ਼ ਬੰਗਾਲ ਲਈ ਹਨ ਅਤੇ ਬਾਕੀ ਗੁਆਂਢੀ ਸੂਬਿਆਂ ਲਈ ਹਨ। ਸੂਬੇ ਦੇ ਸਿਹਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਟੀਕੇ 58 ਡੱਬਿਆਂ ਵਿੱਚ ਰੱਖੇ ਸਨ ਅਤੇ ਇਹ ਖੇਪ ਸ਼ਹਿਰ ਦੇ ਹਵਾਈ ਅੱਡੇ ‘ਤੇ ਦੁਪਹਿਰ 1:40 ਮਿੰਟ ‘ਤੇ ਪਹੁੰਚੀ। ਅਧਿਕਾਰੀ ਨੇ ਦੱਸਿਆ ਕਿ ਇਸ ਖੇਪ ਨੂੰ ਦੋ ਵਾਹਨਾਂ ਵਿੱਚ ਹਵਾਈ ਅੱਡੇ ਰਾਹੀਂ ਬਾਗਬਾਜ਼ਾਰ ਦੇ ਸੂਬਾ ਸੰਚਾਲਿਤ ਕੇਂਦਰੀ ਪਰਿਵਾਰ ਕਲਿਆਣ ਕੇਂਦਰ ਅਤੇ ਹੋਰਾਂ ਨੂੰ ਹੇਸਟਿੰਗਸ ਦੇ ਸਰਕਾਰੀ ਮੈਡੀਕਲ ਸਟੋਰ ਵਿੱਚ ਲਿਜਾਇਆ ਗਿਆ।
ਉਨ੍ਹਾਂ ਕਿਹਾ ਕਿ 6.89 ਲੱਖ ਟੀਕੇ ਦੀਆਂ ਬੋਤਲਾਂ ਨੂੰ ਰੱਖਣ ਲਈ ਬਾਗਬਾਜ਼ਾਰ ਭੰਡਾਰ ਵਿੱਚ ਪੰਜ ਕੂਲਰ ਅਤੇ ਚਾਰ ਫ੍ਰੀਜ਼ਰ ਲਗਾਏ ਗਏ ਹਨ। ਉਥੇ ਹੀ ਬਾਕੀ ਤਿੰਨ ਲੱਖ ਟੀਕਿਆਂ ਨੂੰ ਕੇਂਦਰੀ ਡਿਪੂ ਤੋਂ ਦੇਸ਼ ਦੇ ਪੂਰਬੀ ਉੱਤਰ ਹਿੱਸਿਆਂ ਅਤੇ ਅੰਡਮਾਨ-ਨਿਕੋਬਾਰ ਟਾਪੂ ਸਮੂਹ ਵਿੱਚ ਭੇਜਿਆ ਜਾਵੇਗਾ।
News Credit :jagbani(punjabkesari)