ਬੌਲੀੁਵਡ ਫ਼ਿਲਮ ਦੇ ਦੇ ਪਿਆਰ ਦੇ ਤੋਂ ਬਾਅਦ ਇੱਕ ਵਾਰ ਫ਼ਿਰ ਵੱਡੇ ਪਰਦੇ ‘ਤੇ ਅਜੇ ਦੇਵਗਨ ਤੇ ਰਕੁਲਪ੍ਰੀਤ ਦੀ ਜੋੜੀ ਨਜ਼ਰ ਆਵੇਗੀ। ਇਸ ਕੌਮੇਡੀ ਫ਼ਿਲਮ ‘ਚ ਦੋਹਾਂ ਦਾ ਸਾਥ ਅਦਾਕਾਰ ਸਿਧਾਰਥ ਮਲਹੋਤਰਾ ਦੇਵੇਗਾ। ਫ਼ਿਲਮ ਦਾ ਨਾਮ ਹੈ ਥੈਂਕ ਗੋਡ ਜਿਸ ਦੀ ਇਸ ਹਫ਼ਤੇ ਐਨਾਊਸਮੈਂਟ ਕੀਤੀ ਗਈ ਹੈ। ਇਸ ਫ਼ਿਲਮ ਦੀ ਸ਼ੂਟਿੰਗ 21 ਜਨਵਰੀ ਤੋਂ ਸ਼ੁਰੂ ਹੋਵੇਗੀ। ਮੇਕਰਜ਼ ਦੀ ਗੱਲ ਕਰੀਏ ਤਾਂ ਭੂਸ਼ਨ ਕੁਮਾਰ ਇਸ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਇਸ ਫ਼ਿਲਮ ਦੇ ਡਾਇਰੈਕਟਰ ਇੰਦਰਾ ਕੁਮਾਰ ਦਾ ਕਹਿਣਾ ਹੈ, ”ਅਸੀਂ ਕਾਫ਼ੀ ਸਮੇ ਤੋਂ ਇਸ ਫ਼ਿਲਮ ਦੀ ਸ਼ੂਟਿੰਗ ਦਾ ਇੰਤਜ਼ਾਰ ਕਰ ਰਹੇ ਸੀ। ਹੁਣ ਫ਼ਾਇਨਲੀ 21 ਜਨਵਰੀ ਤੋਂ ਇਸ ਫ਼ਿਲਮ ਦਾ ਕੰਮ ਸ਼ੁਰੂ ਹੋਵੇਗਾ। ਥੈਕ ਗੋਡ … ਮੈਂ ਅਜੇ ਦੇਵਗਨ, ਰਕੁਲਪ੍ਰੀਤ ਅਤੇ ਸਿਧਾਰਥ ਨਾਲ ਕੰਮ ਕਰਨ ਲਈ ਐਕਸਾਈਟਿਡ ਹਾਂ। ਉਮੀਦ ਹੈ ਸਭ ਕੁੱਝ ਠੀਕ ਹੋਵੇਗਾ।”
ਫ਼ਿਲਹਾਲ ਇਸ ਫ਼ਿਲਮ ਦੀ ਰਿਲੀਜ਼ ਡੇਟ ਤੈਅ ਨਹੀਂ ਕੀਤੀ ਗਈ, ਪਰ ਉਮੀਦ ਹੀ ਹੈ ਕਿ ਫ਼ਿਲਮ ਇਸੇ ਸਾਲ ਰਿਲੀਜ਼ ਹੋਵੇਗੀ। ਜੇਕਰ ਅਜੇ ਦੇਵਗਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੋਰ ਡਾਇਰੈਕਟਰ ਆਪਣੀ ਫ਼ਿਲਮ ਦੀ ਵੀ ਐਨਾਊਸਮੈਂਟ ਕੀਤੀ ਹੈ ਜਿਸ ਦਾ ਨਾਮ ਹੈ ਮੇਅ ਡੇਅ। ਇਸ ਫ਼ਿਲਮ ਨਾਲ ਅਜੇ ਦੇਵਗਨ ਸ਼ਹਿਨਸ਼ਾਹ ਅਮਿਤਾਭ ਬੱਚਨ ਨੂੰ ਡਾਇਰੈਕਟ ਕਰੇਗਾ। ਦੱਸ ਦਈਏ ਕਿ ਮੇਅ ਡੇਅ ‘ਚ ਅਦਾਕਾਰਾ ਰਕੁਲਪ੍ਰੀਤ ਵੀ ਅਹਿਮ ਭੂਮਿਕਾ ‘ਚ ਹੈ। ਇਨ੍ਹਾਂ ਫ਼ਿਲਮਾਂ ਤੋਂ ਇਲਾਵਾ ਅਜੇ ਦੇਵਗਨ ਦੀਆਂ ਆਉਣ ਵਾਲੀਆਂ ਫ਼ਿਲਮ ‘ਚ ਮੈਦਾਨ, RRR, ਭੁਜ ਦਾ ਪ੍ਰਾਈਡ ਔਫ਼ ਇੰਡੀਆ, ਕੈਥੀ ਅਤੇ ਸਿੰਘਮ 3 ਵਰਗੀਆਂ ਫ਼ਿਲਮਾਂ ਦੇ ਨਾਮ ਸ਼ਾਮਿਲ ਹਨ। ਇਨ੍ਹਾਂ ਸਭ ਤੋਂ ਹਟਕੇ ਅਜੇ ਦੇਵਗਨ ਦੀ ਇੱਕ ਫ਼ਿਲਮ ਹੋਰ ਹੈ ਜਿਸ ਦੇ ਟਾਈਟਲ ਦੀ ਐਨਾਊਸਮੈਂਟ ਫ਼ਿਲਹਾਲ ਨਹੀਂ ਹੋਈ, ਪਰ ਇਹ ਫ਼ਿਲਮ ਲੱਦਾਖ ਦੀ ਗਲਵਾਨ ਘਾਟੀ ‘ਤੇ ਹੋਏ ਹਮਲੇ ‘ਤੇ ਅਧਾਰਿਤ ਹੋਵੇਗੀ। ਚੀਨੀ ਸੈਨਾ ਦਾ ਮੁਕਾਬਲਾ ਕਰਨ ਵਾਲੇ 20 ਭਾਰਤੀ ਸੈਨਾ ਦੇ ਬਲੀਦਾਨ ਨੂੰ ਦਰਸਾਉਂਦੀ ਇਸ ਫ਼ਿਲਮ ਦੀ ਕਹਾਣੀ ਅਤੇ ਇਸ ਫ਼ਿਲਮ ਨੂੰ ਵੀ ਅਜੇ ਦੇਵਗਨ ਪ੍ਰੋਡਿਊਸ ਕਰਨ ਵਾਲੈ।