ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ :ਦਿੱਲੀ ਦੇ ਟਿਕਰੀ ਬਾਰਡਰ ’ਤੇ ਕਿਸਾਨਾਂ ਦੇ ਸੰਘਰਸ਼ ’ਚ ਸਾਥ ਦੇ ਰਹੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਗੰਧੜ, ਜੋ ਪੁਲਸ ਥਾਣਾ ਮੰਡੀ ਲੱਖੇਵਾਲੀ ਅਧੀਨ ਆਉਂਦਾ ਹੈ, ਦੇ ਇਕ ਕਿਸਾਨ ਇਕਬਾਲ ਸਿੰਘ ਪੁੱਤਰ ਕਰਤਾਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਉਹ 45 ਵਰਿ੍ਹਆਂ ਦੇ ਸਨ ਤੇ ਪਿਛਲੇ 15 ਦਿਨਾਂ ਤੋਂ ਟਿਕਰੀ ਬਾਰਡਰ ਤੇ ਡਟੇ ਹੋਏ ਸਨ।ਮਿਲੀ ਜਾਣਕਾਰੀ ਅਨੁਸਾਰ ਜਦ ਇਕਬਾਲ ਸਿੰਘ ਨੂੰ ਤਕਲੀਫ ਹੋਈ ਤਾਂ ਉਸ ਨੂੰ ਬਠਿੰਡਾ ਵਿਖੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਲਿਆਂਦਾ ਗਿਆ, ਪਰ ਉਹ ਬਚ ਨਹੀਂ ਸਕੇ। ਜਿਵੇਂ ਹੀ ਮਿ੍ਰਤਕ ਦੇਹ ਨੂੰ ਪਿੰਡ ਗੰਧੜ ਵਿਖੇ ਲਿਆਂਦਾ ਗਿਆ ਤਾਂ ਸਮੁੱਚੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਸੂਤਰਾਂ ਅਨੁਸਾਰ ਮਿ੍ਰਤਕ ਦਾ ਪੋਸਟਮਾਰਟਮ ਕਰਵਾ ਕੇ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ।
News Credit :jagbani(punjabkesari)