ਸਿਡਨੀ – ਸਟਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਟੈੱਸਟ ਕ੍ਰਿਕਟ ‘ਚ 6,000 ਦੌੜਾਂ ਪੂਰੀਆਂ ਕਰਣ ਵਾਲੇ 11ਵਾਂ ਭਾਰਤੀ ਬਣ ਗਿਆ ਹੈ। ਆਪਣਾ 80ਵਾਂ ਮੈਚ ਖੇਡ ਰਹੇ ਪੁਜਾਰਾ ਨੇ ਆਸਟਰੇਲੀਆ ਖ਼ਿਲਾਫ਼ ਸਿਡਨੀ ਕ੍ਰਿਕਟ ਮੈਦਾਨ ‘ਤੇ ਤੀਜੇ ਟੈੱਸਟ ਦੇ ਪੰਜਵੇਂ ਅਤੇ ਆਖ਼ਰੀ ਦਿਨ ਇਹ ਉਪਲੱਬਧੀ ਹਾਸਿਲ ਕੀਤੀ।

ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਸ ਨੂੰ ਵਧਾਈ ਦਿੱਤੀ। ICC ਨੇ ਲਿਖਿਆ, ”ਚੇਤੇਸ਼ਵਰ ਪੁਜਾਰਾ ਟੈੱਸਟ ਕ੍ਰਿਕਟ ਵਿੱਚ 6000 ਦੌੜਾਂ ਪੂਰੀਆਂ ਕਰਣ ਵਾਲੇ 11ਵਾਂ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਕਿੰਨਾ ਸ਼ਾਨਦਾਰ ਬੱਲੇਬਾਜ਼ ਹੈ ਪੁਜਾਰਾ।” ਪੁਜਾਰਾ ਤੋਂ ਪਹਿਲਾਂ ਭਾਰਤੀ ਬੱਲੇਬਾਜ਼ਾਂ ‘ਚ ਸਚਿਨ ਤੇਂਦੁਲਕਰ (15, 921), ਰਾਹੁਲ ਦਰਵਿੜ (13, 265), ਸੁਨੀਲ ਗਾਵਸਕਰ (10, 122), ਵੀ.ਵੀ.ਐੱਸ. ਲਕਸ਼ਮਣ (8, 781), ਵੀਰੇਂਦਰ ਸਹਿਵਾਗ (8, 503), ਵਿਰਾਟ ਕੋਹਲੀ (7, 318), ਸੌਰਵ ਗਾਂਗੁਲੀ (7, 212), ਦਲੀਪ ਵੇਂਗਸਰਕਰ (6, 868), ਮੁਹੰਮਦ ਅਜ਼ਹਰੂਦੀਨ (6, 215) ਅਤੇ ਗੁੰਡੱਪਾ ਵਿਸ਼ਵਨਾਥ ਟੈੱਸਟ ਕ੍ਰਿਕਟ ‘ਚ 6, 000 ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਹਨ।