ਬਟਾਲਾ/ਡੇਰਾ ਬਾਬਾ ਨਾਨਕ (ਬੇਰੀ, ਕੰਵਲਜੀਤ, ਵਤਨ): ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿਖੇ ਕਾਂਗਰਸ ਪਾਰਟੀ ਦੇ ਦੋ ਧੜਿਆਂ ਵਿਚਕਾਰ ਗੋਲੀਆਂ ਚੱਲਣ ਨਾਲ ਦੋ ਜਣਿਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਦਕਿ ਦੋ ਵਿਅਕਤੀ ਜ਼ਖਮੀ ਹੋ ਗਏ।
ਜਾਣਕਾਰੀ ਦੇ ਮੁਤਾਬਕ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਮਛਰਾਲਾ ਵਿਖੇ ਅੱਜ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਦੋ ਧੜਿਆਂ ਵਿਚ ਤਕਰਾਰ ਹੋ ਗਈ ਜਿਸ ਤੋਂ ਬਾਅਦ ਦੋਵੇਂ ਧੜੇ ਆਹਮੋ-ਸਾਹਮਣੇ ਹੋ ਗਈ ਅਤੇ ਦੋਵਾਂ ਦਰਮਿਆਨ ਗੋਲੀਆਂ ਚੱਲ ਪਈਆਂ। ਇਸ ਖੌਫਨਾਕ ਮੰਜਰ ਦਰਮਿਆਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ ਇਕ ਮ੍ਰਿਤਕ ਪਿੰਡ ਮਛਰਾਲਾ ਦਾ ਮੌਜੂਦਾ ਕਾਂਗਰਸੀ ਸਰਪੰਚ ਹੈ ਅਤੇ ਦੂਜਾ ਮ੍ਰਿਤਕ ਪੰਚਾਇਤੀ ਪ੍ਰਬੰਧਕ ਹਰਦਿਆਲ ਸਿੰਘ ਹੈ ਜਿਸਦੀ ਮੌਤ ਹਸਪਤਾਲ ਇਲਾਜ ਲਈ ਲੈ ਜਾਂਦੇ ਸਮੇਂ ਰਸਤੇ ਵਿਚ ਹੋ ਗਈ। ਜਦਕਿ ਜ਼ਖਮੀਆਂ ਦੀ ਪਛਾਣ ਦਲਜੀਤ ਸਿੰਘ ਤੇ ਨਿਰਮਲ ਸਿੰਘ ਪੁਤਰਾਨ ਸੁਖਵਿੰਦਰ ਸਿੰਘ ਵਾਸੀ ਮਛਰਾਲਾ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਮੌਕੇ ’ਤੇ ਪਹੁੰਚ ਗਈ ਸੀ ਜਿਨ੍ਹਾਂ ਨੇ ਬਣਦੀ ਕਾਨੂੰਨੀ ਕਾਰਵਾਈ ਕਰਨੀ ਆਰੰਭ ਕਰ ਦਿੱਤੀ ਹੈ।
News Credit :jagbani(punjabkesari)