ਸਮੱਗਰੀ
ਦੋ ਚੱਮਚ ਤੇਲ
350 ਗ੍ਰਾਮ ਉਬਲੇ ਆਲੂ
ਇੱਕ ਚੱਮਚ ਸਰੋਂ ਦਾ ਤੇਲ
ਸਰ੍ਹੋਂ ਦੇ ਤੇਲ ਦੇ ਬੀਜ
ਇੱਕ ਚੱਮਚ ਜ਼ੀਰਾ
1/4 ਚੱਮਚ ਹਲਦੀ
1/4 ਹੀਂਗ
ਇੱਕ ਚੱਮਚ ਨਮਕ
ਇੱਕ ਚੱਮਚ ਲਾਲ ਮਿਰਚ
270 ਗ੍ਰਾਮ ਦਹੀਂ
ਇੱਕ ਚੱਮਚ ਧਨੀਆ
ਬਣਾਉਣ ਦੀ ਵਿਧੀ
ਇੱਕ ਪੈਨ ‘ਚ ਦੋ ਚੱਮਚ ਤੇਲ ਪਾ ਕੇ ਇਸ ਵਿੱਚ ਉਬਲੇ ਆਲੂ ਪਾਓ ਅਤੇ 3-5 ਮਿੰਟ ਲਈ ਪਕਾਓ। ਇੱਕ ਵੱਖਰੇ ਪੈਨ ‘ਚ ਸਰ੍ਹੋਂ ਦਾ ਤੇਲ, ਸਰ੍ਹੋਂ ਦੇ ਬੀਜ, ਜ਼ੀਰਾ ਪਾ ਕੇ ਇਸ ਦਾ ਰੰਗ ਬਦਲਣ ਤਕ ਭੁੰਨ ਲਓ। ਫ਼ਿਰ ਇਸ ‘ਚ ਹਲਦੀ, ਹਿੰਗ, ਨਮਕ, ਲਾਲ ਮਿਰਚ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਉਸ ਤੋਂ ਬਾਅਦ ਫ਼ਿਰ ਦਹੀਂ ਪਾ ਕੇ ਘੱਟ ਗੈਸ ‘ਤੇ 3-5 ਮਿੰਟ ਲਈ ਪਕਾਓ। ਜਦੋਂ ਇਹ ਪੱਕ ਜਾਵੇ ਤਾਂ ਇਸ ਵਿੱਚ ਆਲੂ ਮਿਲਾ ਕੇ ਦੋ ਮਿੰਟ ਲਈ ਪਕਾ ਲਓ। ਫ਼ਿਰ ਇਸ ਵਿੱਚ ਧਨੀਆ ਪਾ ਕੇ ਸਰਵ ਕਰੋ।