ਕਈ ਲੋਕਾਂ ਨੂੰ ਮਿੱਠਾ ਖਾਣਾ ਬਹੁਤ ਪਸੰਦ ਹੁੰਦਾ ਹੈ। ਉਹ ਅਕਸਰ ਡਿਨਰ ਦੇ ਬਾਅਦ ਕੁਝ ਮਿੱਠਾ ਖਾਣਾ ਚਾਹੁੰਦੇ ਹਨ। ਅਜਿਹੇ ਵਿੱਚ ਤੁਸੀਂ ਘਰ ‘ਤੇ ਹੀ ਬਾਦਾਮ ਦਾ ਹਲਵਾ ਬਣਾ ਸਕਦੇ ਹੋ ਜੋ ਸੂਜੀ ਦੇ ਹਲਵੇ ਤੋਂ ਬਿਲਕੁਲ ਵੱਖਰਾ ਹੈ ਅਤੇ ਇਸ ਦਾ ਸੁਆਦ ਵੀ ਉਸ ਨਾਲ ਦੋਗੁਣਾ ਹੈ। ਆਓ ਜਾਣਦੇ ਹਾਂ ਬਾਦਾਮ ਦਾ ਹਲਵਾ ਬਣਾਉਣ ਦਾ ਤਰੀਕਾ
ਸਮੱਗਰੀ
ਇੱਕ ਕੱਪ ਬਾਦਾਮ
3/4 ਕੱਪ ਦੁੱਧ
3/4 ਕੱਪ ਪਾਣੀ
3/4 ਕੱਪ ਚੀਨੀ
ਇੱਕ ਛੋਟਾ ਚੱਮਚ ਇਲਾਇਚੀ ਪਾਊਡਰ
3 ਗ੍ਰਾਮ ਕੇਸਰ
ਕੁਝ ਬੂੰਦਾ ਗ਼ੁਲਾਬ ਜਲ
ਅੱਧਾ ਕੱਪ ਦੇਸੀ ਘਿਓ
ਅੱਧਾ ਕੱਪ ਕੱਟੇ ਹੋਏ ਨੱਟਸ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਬਾਦਾਮਾਂ ਨੂੰ ਕੁਝ ਦੇਰ ਲਈ ਭਿਓਂ ਕੇ ਰੱਖ ਲਓ ਅਤੇ ਫ਼ਿਰ ਇਨ੍ਹਾਂ ਦਾ ਛਿਲਕਾ ਉਤਾਰ ਲਓ। ਇੱਕ ਮਿਕਸਰ ‘ਚ ਬਾਦਾਮ, ਦੁੱਧ, ਪਾਣੀ, ਚੀਨੀ, ਕੇਸਰ ਅਤੇ ਇਲਾਇਚੀ ਪਾਊਡਰ ਪਾ ਕੇ ਗ੍ਰਾਈਂਡ ਕਰ ਲਓ ਅਤੇ ਪੇਸਟ ਬਣਾ ਲਓ। ਇੱਕ ਕੜ੍ਹਾਈ ‘ਚ ਦੇਸੀ ਘਿਓ ਪਾਓ ਅਤੇ ਗਰਮ ਹੋਣ ‘ਤੇ ਉਸ ‘ਚ ਪੀਸਿਆ ਹੋਇਆ ਬਾਦਾਮਾਂ ਦਾ ਪੇਸਟ ਪਾ ਦਿਓ। ਇਸ ਨੂੰ ਚੰਗੀ ਤਰ੍ਹਾਂ ਨਾਲ ਭੁੰਨ ਲਓ ਜਦੋਂ ਤਕ ਇਹ ਗਾੜ੍ਹਾ ਨਾ ਹੋ ਜਾਵੇ। ਜਦੋਂ ਹਲਵਾ ਗਾੜ੍ਹਾ ਹੋਣਾ ਸ਼ੁਰੂ ਹੋ ਜਾਵੇ ਤਾਂ ਇਸ ਨਾਲ ਦੁਬਾਰਾ ਦੋ ਚਮੱਚ ਦੇਸੀ ਘਿਓ ਪਾ ਕੇ ਮਿਕਸ ਕਰੋ। ਇਸ ਲਗਾਤਾਰ ਹਿਲਾਉਂਦੇ ਰਹੋ ਤਾਂ ਕਿ ਹਲਵਾ ਕੜ੍ਹਾਈ ਦੇ ਨਾਲ ਨਾ ਚਿਪਕ ਜਾਵੇ। ਜਦੋਂ ਹਲਵਾ ਘਿਓ ਛੱਡਣ ਲੱਗੇ ਤਾਂ ਗੈਸ ਬੰਦ ਕਰ ਦਿਓ ਅਤੇ ਇਸ ਵਿੱਚ ਇੱਕ ਵਾਰ ਫ਼ਿਰ ਇੱਕ ਚਮੱਚ ਦੇਸੀ ਘਿਓ ਪਾ ਕੇ ਮਿਕਸ ਕਰੋ। ਇਸ ਨੂੰ ਇੱਕ ਕੌਲੀ ‘ਚ ਪਾਓ ਅਤੇ ਉਪਰੋਂ ਨੱਟਸ ਨਾਲ ਗਾਰਨਿਸ਼ ਕਰੋ। ਬਾਦਾਮ ਹਲਵਾ ਤਿਆਰ ਹੈ। ਇਸ ਨੂੰ ਗਰਮਾ-ਗਰਮ ਸਰਵ ਕਰੋ।