ਨਵੀਂ ਦਿੱਲੀ – ਆਸਟਰੇਲੀਆ ਖ਼ਿਲਾਫ਼ ਸਿਡਨੀ ਕ੍ਰਿਕਟ ਗਰਾਊਂਡ ‘ਚ ਖੇਡੇ ਗਏ ਤੀਜੇ ਟੈੱਸਟ ਮੈਚ ਦੌਰਾਨ ਭਾਰਤੀ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਦੇ ਅੰਗੂਠੇ ‘ਤੇ ਸੱਟ ਲੱਗ ਗਈ ਸੀ ਜਿਸ ਕਾਰਨ ਉਸ ਦੀ ਸਰਜਰੀ ਕੀਤੀ ਗਈ। ਜਡੇਜਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਜਰੀ ਹੋ ਗਈ ਹੈ। ਜਡੇਜਾ ਨੇ ਪ੍ਰਸ਼ੰਸਕਾਂ ਨੂੰ ਇਸ ਬਾਰੇ ‘ਚ ਜਾਣਕਾਰੀ ਦਿੰਦੇ ਹੋਏ ਟਵਿਟਰ ‘ਤੇ ਲਿਖਿਆ ਕਿ ਉਹ ਸਰਜਰੀ ਮਗਰੋਂ ਕੁੱਝ ਦਿਨਾਂ ਲਈ ਨਹੀਂ ਖੇਡ ਪਾਵੇਗਾ। ਉਸ ਨੇ ਇਸ ਦੇ ਨਾਲ ਹੀ ਪ੍ਰਸ਼ੰਸਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਜਲਦ ਹੀ ਇੰਗਲੈਂਡ ਸੀਰੀਜ਼ ਲਈ ਧਮਾਕੇਦਾਰ ਵਾਪਸੀ ਕਰੇਗਾ।