ਬੌਲੀੁਵਡ ਫ਼ਿਲਮ ਅਦਾਕਾਰ ਸੋਨੂੰ ਸੂਦ ਅਤੇ ਪੰਜਾਬੀ ਗਾਇਕਾ ਅਤੇ ਅਦਾਕਾਰਾ ਸੁਨੰਦਾ ਸ਼ਰਮਾ ਦਾ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ‘ਚ ਸੋਨੂੰ ਸੂਦ ਨੇ ਸੁਨੰਦਾ ਸ਼ਰਮਾ ਨੂੰ ਆਪਣੀਆਂ ਬਾਹਾਂ ‘ਚ ਚੁੱਕਿਆ ਹੋਇਆ ਹੈ। ਦਰਅਸਲ, ਸੋਨੂੰ ਸੂਦ ਤੇ ਸੁਨੰਦਾ ਸ਼ਰਮਾ ਇੱਕ ਗੀਤ ‘ਚ ਇੱਕੱਠੇ ਨਜ਼ਰ ਆਉਣ ਵਾਲੇ ਹਨ। ਸੁਨੰਦਾ ਸ਼ਰਮਾ ਅਤੇ ਸੋਨੂੰ ਸੂਦ ਨੇ ਗੀਤ ਦਾ ਪੋਸਟਰ ਸ਼ੇਅਰ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਪੋਸਟਰ ‘ਚ ਸੁਨੰਦਾ ਸ਼ਰਮਾ ਨੂੰ ਸੋਨੂੰ ਸੂਦ ਨੇ ਚੁੱਕਿਆ ਹੋਇਆ ਹੈ ਅਤੇ ਟਰੇਨ ਦੇ ਸਾਹਮਣੇ ਪੋਸਟਰ ਇੱਕ ਦਮ ਬੌਲੀੁਵਡ ਦੇ ਕਿਸੇ ਪੋਸਟਰ ਵਾਂਗ ਲੱਗ ਰਿਹਾ ਹੈ।
ਦੱਸ ਦਈਏ ਕਿ ਸੁਨੰਦਾ ਸ਼ਰਮਾ ਅਤੇ ਸੋਨੂੰ ਸੂਦ ਦੇ ਗੀਤ ਦਾ ਨਾਮ ਹੈ: ਪਾਗਲ ਨਹੀਂ ਹੋਨਾ। ਇਸ ਗੀਤ ਨੂੰ ਮਸ਼ਹੂਰ ਗੀਤਕਾਰ ਜਾਨੀ ਨੇ ਲਿਖਿਆ ਹੈ। ਹੁਣ ਇਹ ਗੀਤ ਹਿੰਦੀ ਹੈ ਜਾਂ ਕੋਈ ਅਜਿਹਾ ਪੰਜਾਬੀ ਗੀਤ ਹੈ ਜਿਸ ਨੂੰ ਨੈਸ਼ਨਲ ਲੈਵਲ ‘ਤੇ ਰਿਲੀਜ਼ ਕੀਤਾ ਜਾਏਗਾ, ਇਹ ਤਾਂ ਰਿਲੀਜ਼ ਤੋਂ ਬਾਅਦ ਹੀ ਪਤਾ ਚੱਲੇਗਾ, ਪਰ ਪੋਸਟਰ ਨੇ ਸਭ ਦਾ ਉਤਸ਼ਾਹ ਜ਼ਰੂਰ ਵਧਾ ਦਿੱਤਾ ਹੈ।
ਤਾਲਾਬੰਦੀ ਦੌਰਾਨ ਸਭ ਦੀ ਮਦਦ ਕਰ ਕੇ ਸੋਨੂੰ ਸੂਦ ਨੇ ਖ਼ੂਬ ਤਰੀਫ਼ਾਂ ਬਟੋਰੀਆਂ ਹਨ, ਅਤੇ ਹੁਣ ਦਰਸ਼ਕਾਂ ਨੂੰ ਸੋਨੂੰ ਸੂਦ ਦੇ ਅਗਲੇ ਪ੍ਰੌਜੈਕਟਸ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਤੋਂ ਪਹਿਲਾਂ ਸੋਨੂੰ ਦੀ ਫ਼ਿਲਮ ਕਿਸਾਨ ਦਾ ਵੀ ਐਲਾਨ ਹੋਇਆ ਸੀ।