Image Courtesy :jagbani(punjabkesari)

ਨਵੀਂ ਦਿੱਲੀ- ਇਸ ਸਾਲ ਗਣਤੰਤਰ ਦਿਵਸ ਮੌਕੇ ਅਟਾਰੀ ਸਰਹੱਦ ‘ਤੇ ਕੋਈ ਸਾਂਝੀ ਪਰੇਡ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਪਾਕਿਸਤਾਨ ਅਤੇ ਭਾਰਤ ਸਾਂਝੀ ਪਰੇਡ ਕਰਦੇ ਸਨ, ਜਿਸ ਨੂੰ ਦਰਸ਼ਕ ਦੋਹਾਂ ਪਾਸਿਆਂ ਤੋਂ ਵੇਖਦੇ ਸਨ। ਇਸ ਸਾਲ, ਅਟਾਰੀ ਸਰਹੱਦ ‘ਤੇ ਕੋਵਿਡ-19 ਪਾਬੰਦੀਆਂ ਕਾਰਨ ਕਿਸੇ ਵੀ ਜਨਤਾ ਨੂੰ ਆਗਿਆ ਨਹੀਂ ਦਿੱਤੀ ਜਾਏਗੀ। ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਅਧਿਕਾਰੀ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਲਾਗੂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਆਉਣ ਦੀ ਮਨਜ਼ੂਰੀ ਨਹੀਂ ਹੈ। ਅਧਿਕਾਰੀ ਨੇ ਕਿਹਾ ਕਿ ਭਾਰਤ ਰੋਜ਼ਾਨਾ ਪ੍ਰੋਗਰਾਮ ਅਨੁਸਾਰ ਝੰਡਾ ਲਹਿਰਾਉਣ ਅਤੇ ਉਤਾਰਨ ਦਾ ਆਯੋਜਨ ਕੀਤਾ ਜਾਵੇਗਾ।
ਕੋਰੋਨਾ ਪਾਬੰਦੀਆਂ ਕਾਰਨ 7 ਮਾਰਚ ਤੋਂ ਅਟਾਰੀ ਸਰਹੱਦ ‘ਤੇ ਜਨਤਾ ਨੂੰ ਮਨਜ਼ੂਰੀ ਨਹੀਂ ਸੀ। ਸੂਤਰਾਂ ਅਨੁਸਾਰ ਪਿਛਲੇ ਕੁਝ ਹਫ਼ਤਿਆਂ ਤੋਂ ਪਾਕਿਸਤਾਨ ਨੇ ਜਨਤਕ ਮਨਜ਼ੂਰੀ ਦਿੱਤੀ ਹੈ, ਕਿਉਂਕਿ ਉਹ ਭਾਰਤੀ ਪੱਖ ਤੋਂ ਦਿਖਾਈ ਦੇ ਰਹੇ ਹਨ। ਸੂਤਰਾਂ ਨੇ ਕਿਹਾ ਕਿ ਪਾਕਿਸਤਾਨ ਨਾਲ ਤਣਾਅਪੂਰਨ ਸੰਬੰਧਾਂ ਕਾਰਨ ਭਾਰਤ ਵੱਖ-ਵੱਖ ਮੌਕਿਆਂ ‘ਤੇ ਪਾਕਿਸਤਾਨ ਨੂੰ ਮਠਿਆਈ ਦੀ ਪੇਸ਼ਕਸ਼ ਨਹੀਂ ਕਰ ਰਿਹਾ ਹੈ।