Image Courtesy :jagbani(punjabkesari)

ਚੰਡੀਗੜ੍ਹ : ਸ਼ਹਿਰ ’ਚ ਮ੍ਰਿਤ ਪੰਛੀਆਂ ਦਾ ਮਿਲਣਾ ਐਤਵਾਰ ਨੂੰ ਵੀ ਜਾਰੀ ਰਿਹਾ। ਐਤਵਾਰ ਨੂੰ ਵੀ ਸ਼ਹਿਰ ’ਚੋਂ 10 ਮ੍ਰਿਤ ਪੰਛੀ ਮਿਲੇ। ਪ੍ਰਸ਼ਾਸਨ ਅਨੁਸਾਰ ਜਿਨ੍ਹਾਂ ਖੇਤਰਾਂ ’ਚ ਜ਼ਿਆਦਾ ਮ੍ਰਿਤ ਪੰਛੀ ਮਿਲ ਰਹੇ ਹਨ, ਉੱਥੇ ਉਨ੍ਹਾਂ ਨੇ ਸਰਵਿਲਾਂਸ ਵਧਾਈ ਹੋਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਹਿਕਮੇ ਵੱਲੋਂ ਭੇਜੇ ਗਏ ਸਾਰੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਐਤਵਾਰ ਨੂੰ ਵੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਵਾਤਾਵਰਣ ਮਹਿਕਮੇ ਦੇ ਹੈਲਪਲਾਈਨ ਨੰਬਰ ’ਤੇ ਮ੍ਰਿਤ ਪੰਛੀਆਂ ਦੇ ਮਿਲਣ ਦੀ ਸੂਚਨਾ ਮਿਲੀ। ਵਾਤਾਵਰਣ ਮਹਿਕਮੇ ਅਨੁਸਾਰ ਸੈਕਟਰ-7 ਤੋਂ ਇਕ ਕਬੂਤਰ, ਪੰਜਾਬ ਯੂਨੀਵਰਸਿਟੀ ਤੋਂ ਕਾਂ, ਐੱਸ. ਪੀ. ਸੀ. ਏ. ਸੈਕਟਰ-38 ਤੋਂ ਤਿੰਨ ਕਾਂ, ਸੈਕਟਰ-40 ਤੋਂ ਕਾਂ, ਸੈਕਟਰ-38 ਵੈਸਟ ਤੋਂ ਕਾਂ, ਸੈਕਟਰ-63 ਤੋਂ ਕਬੂਤਰ, ਮਨੀਮਾਜਰਾ ਤੋਂ ਕਾਂ ਅਤੇ ਸੈਕਟਰ-32 ਤੋਂ ਚਮਗਿੱਦੜ ਮਿਲੇ ਹਨ। ਮਹਿਕਮੇ ਅਨੁਸਾਰ ਜੇਕਰ ਇਸ ਖੇਤਰ ਵਿਚ ਅੱਗੇ ਵੀ ਇਕੱਠੇ ਜ਼ਿਆਦਾ ਗਿਣਤੀ ਵਿਚ ਮ੍ਰਿਤ ਪੰਛੀ ਮਿਲਣਗੇ ਤਾਂ ਉਹ ਇਸ ਦੀ ਜਾਂਚ ਕਰਵਾਉਣਗੇ। ਮਹਿਕਮੇ ਨੇ ਜਲੰਧਰ ਜਾਂਚ ਲਈ 23 ਪੰਛੀਆਂ ਦੇ ਸੈਂਪਲ ਭੇਜੇ ਸਨ, ਜਿਨ੍ਹਾਂ ਵਿਚੋਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਕਿਸੇ ਵੀ ਪੰਛੀ ਵਿਚ ਬਰਡ ਫਲੂ ਦੇ ਲੱਛਣ ਨਹੀਂ ਮਿਲੇ ਹਨ। ਸ਼ਹਿਰ ’ਚ ਮ੍ਰਿਤਕ ਪੰਛੀਆਂ ਦਾ ਮਿਲਣਾ ਸ਼ਨੀਵਾਰ ਨੂੰ ਵੀ ਜਾਰੀ ਰਿਹਾ। ਸ਼ਨੀਵਾਰ ਨੂੰ ਵੀ ਸ਼ਹਿਰ ਤੋਂ 12 ਮ੍ਰਿਤਕ ਪੰਛੀ ਮਿਲੇ। ਜੇਕਰ ਇਸ ਏਰੀਆ ਵਿਚ ਅੱਗੇ ਵੀ ਇਕੱਠੇ ਜ਼ਿਆਦਾ ਗਿਣਤੀ ਵਿਚ ਮ੍ਰਿਤਕ ਪੰਛੀ ਮਿਲਣਗੇ ਤਾਂ ਉਹ ਇਸ ਦੀ ਜਾਂਚ ਕਰਵਾਉਣਗੇ।
ਹੁਣ ਤੱਕ 102 ਪੰਛੀਆਂ ਦੀ ਹੋ ਚੁੱਕੀ ਮੌਤ
ਮਹਿਕਮੇ ਨੇ ਜਲੰਧਰ ਜਾਂਚ ਲਈ ਕੁਲ 23 ਪੰਛੀਆਂ ਦੇ ਸੈਂਪਲ ਭੇਜੇ ਸਨ, ਜਿਨ੍ਹਾਂ ਵਿਚੋਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਕਿਸੇ ਵੀ ਪੰਛੀ ਵਿਚ ਬਰਡ ਫਲੂ ਦੇ ਲੱਛਣ ਨਹੀਂ ਮਿਲੇ ਹਨ। ਇਸ ’ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਛੀਆਂ ਦੀ ਮੌਤ ਕੁਦਰਤੀ ਹੈ। ਅਜਿਹੇ ਵਿਚ ਸ਼ਹਿਰਵਾਸੀਆਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਪਰ ਫਿਰ ਵੀ ਅਹਿਤਿਹਾਤ ਦੇ ਤੌਰ ’ਤੇ ਉਨ੍ਹਾਂ ਦੀ ਸਰਵਿਲਾਂਸ ਜਾਰੀ ਹੈ। ਕਰਮਚਾਰੀ ਸ਼ਹਿਰ ਭਰ ਵਿਚ ਸਰਚ ਅਭਿਆਨ ਚਲਾ ਰਹੇ ਹਨ। ਇਸ ਵਿਚ ਪਸ਼ੂ ਮੈਡੀਕਲ ਮਹਿਕਮਾ ਇਕ ਵਾਰ ਫਿਰ ਸੋਮਵਾਰ ਨੂੰ ਨਮੂਨੇ ਇਕੱਠੇ ਕਰਨਾ ਸ਼ੁਰੂ ਕਰ ਦੇਵੇਗਾ ਅਤੇ 20 ਜਨਵਰੀ ਨੂੰ ਜਾਂਚ ਲਈ ਭੇਜੇਗਾ। ਧਿਆਨਯੋਗ ਹੈ ਕਿ ਸ਼ਹਿਰ ਵਿਚ ਹੁਣ ਤੱਕ ਕਰੀਬ 102 ਪੰਛੀਆਂ ਦੀ ਮੌਤ ਹੋ ਚੁੱਕੀ ਹੈ।