ਤਾਮਿਲਨਾਡੂ- ਤਾਮਿਲਨਾਡੂ ਦੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਾਰੀਆਂ ਪਾਰਟੀਆਂ ਨੇ ਸ਼ੁਰੂ ਕਰ ਦਿੱਤੀ ਹੈ। ਇਸ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਅੱਜ ਯਾਨੀ ਸ਼ਨੀਵਾਰ ਨੂੰ ਤਾਮਿਲਨਾਡੂ ਦੀ 3 ਦਿਨਾਂ ਯਾਤਰਾ ‘ਤੇ ਪਹੁੰਚੇ ਹਨ। ਆਪਣੀ ਇਸ ਯਾਤਰਾ ‘ਚ ਰਾਹੁਲ ਵੱਖ-ਵੱਖ ਨੇਤਾਵਾਂ ਨਾਲ ਮਿਲਣਗੇ। ਇਸ ਦੌਰਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਲਿਆ।
ਰਾਹੁਲ ਨੇ ਕਿਹਾ,”ਸ਼੍ਰੀ ਨਰਿੰਦਰ ਮੋਦੀ ਕੋਲ ਤਾਮਿਲਨਾਡੂ ਦੀ ਸੰਸਕ੍ਰਿਤੀ, ਭਾਸ਼ਾ ਅਤੇ ਲੋਕਾਂ ਲਈ ਕੋਈ ਸਨਮਾਨ ਨਹੀਂ ਹੈ। ਉਹ ਸੋਚਦੇ ਹਨ ਕਿ ਤਮਿਲ ਲੋਕਾਂ, ਭਾਸ਼ਾ ਅਤੇ ਸੰਸਕ੍ਰਿਤੀ ਨੂੰ ਉਨ੍ਹਾਂ ਦੇ ਵਿਚਾਰਾਂ ਅਤੇ ਸੰਸਕ੍ਰਿਤੀ ਦੇ ਅਧੀਨ ਹੋਣਾ ਚਾਹੀਦਾ।” ਰਾਹੁਲ ਨੇ ਕਿਹਾ,”ਨਿਊ ਇੰਡੀਆ ਬਾਰੇ ਉਨ੍ਹਾਂ ਦੀ ਧਾਰਨਾ ਹੈ ਕਿ ਤਾਮਿਲਨਾਡੂ ਦੇ ਲੋਕ ਇਸ ਦੇਸ਼ ‘ਚ ਦੂਜੇ ਦਰਜੇ ਦੇ ਨਾਗਰਿਕ ਹੋਣੇ ਚਾਹੀਦੇ ਹਨ। ਇਸ ਦੇਸ਼ ‘ਚ ਕਈ ਭਾਸ਼ਾਵਾਂ ਅਤੇ ਸੰਸਕ੍ਰਿਤੀ ਹੈ, ਅਸੀਂ ਮਹਿਸੂਸ ਕਰਦੇ ਹਾਂ ਕਿ ਤਮਿਲ, ਹਿੰਦੀ, ਬੰਗਾਲੀ, ਅੰਗਰੇਜ਼ੀ ਸਾਰਿਆਂ ਲਈ ਇਸ ਦੇਸ਼ ‘ਚ ਸੂਬੇ ਹਨ।’
ਦੱਸਣਯੋਗ ਹੈ ਕਿ ਰਾਹੁਲ ਗਾਂਧੀ ਤਾਮਿਲਨਾਡੂ ਦੀ 3 ਦਿਨਾ ਯਾਤਰਾ ‘ਤੇ ਅੱਜ ਕੋਇੰਬਟੂਰ ਪਹੁੰਚੇ ਹਨ। ਰਾਹੁਲ ਦੇ ਸਵਾਗਤ ਲਈ ਕੋਇੰਬਟੂਰ ‘ਚ ਤਿਆਰੀਆਂ ਚੱਲ ਰਹੀਆਂ ਹਨ। ਆਪਣੇ ਇਸ ਦੌਰੇ ਦੌਰਾਨ ਰਾਹੁਲ ਕਿਸਾਨਾਂ, ਐੱਮ.ਐੱਸ.ਐੱਮ.ਈ. ਖੇਤਰ ਦੇ ਪ੍ਰਤੀਨਿਧੀਆਂ, ਵਪਾਰੀ ਯੂਨੀਅਨਾਂ, ਮਜ਼ਦੂਰਾਂ ਅਤੇ ਬੁਨਕਰਾਂ ਨਾਲ ਮਿਲਣਗੇ। ਦੱਸ ਦੇਈਏ ਕਿ ਤਾਮਿਲਨਾਡੂ ‘ਚ ਮਈ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ ਦੀਆਂ ਤਿਆਰੀਆਂ ‘ਚ ਸਾਰੀਆਂ ਪਾਰਟੀਆਂ ਲੱਗੀਆਂ ਹਨ।