ਨਵੀਂ ਦਿੱਲੀ– ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਨੂੰ ਫਿਰ ਅਪੀਲ ਕੀਤੀ ਕਿ ਤਿੰਨਾਂ ‘ਖੇਤੀ ਵਿਰੋਧੀ ਕਾਨੂੰਨਾਂ’ ਨੂੰ ਵਾਪਸ ਲਿਆ ਜਾਵੇ। ਉਨ੍ਹਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਇਕ ਕਥਨ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ, ‘ਨਿਮਰਤਾ ਨਾਲ ਤੁਸੀਂ ਦੁਨੀਆ ਹਿਲਾ ਸਕਦੇ ਹੋ- ਮਹਾਤਮਾ ਗਾਂਧੀ। ਇਕ ਵਾਰ ਫਿਰ ਮੋਦੀ ਸਰਕਾਰ ਨੂੰ ਅਪੀਲ ਹੈ ਕਿ ਤੁਰੰਤ ਖੇਤੀ ਵਿਰੋਧੀ ਕਾਨੂੰਨ ਵਾਪਸ ਲਏ ਜਾਣ।’ ਕਾਂਗਰਸ ਨੇਤਾ ਨੇ ਮੰਗਲਵਾਰ ਨੂੰ ਹੋਈ ਹਿੰਸਾ ਦੀ ਪਿੱਠਭੂਮੀ ’ਚ ਮਹਾਤਮਾ ਗਾਂਧੀ ਦੇ ਕਥਨ ਦਾ ਜ਼ਿਕਰ ਕੀਤਾ।
ਜ਼ਿਕਰਯੋਗ ਹੈ ਕਿ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਕਈ ਸਥਾਨਾਂ ਪੁਲਸ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਵਿਚਾਲੇ ਝੜਪ ਹੋਈ। ਇਸ ਤੋਂ ਬਾਅਦ ਪੁਲਸ ਨੇ ਕਿਸਾਨਾਂ ’ਤੇ ਹੰਝੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਕੀਤਾ। ਦਿੱਲੀ ਦੀ ਸਰਹੱਦ ’ਤੇ ਕਈ ਥਾਵਾਂ ’ਤੇ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜ ਦਿੱਤੇ। ਟਰੈਕਟਰ ਪਰੇਡ ਲਈ ਤੈਅ ਮਾਰਗ ਤੋਂ ਹਟ ਕੇ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਇਕ ਸਮੂਹ ਮੰਗਲਵਾਰ ਨੂੰ ਲਾਲ ਕਿਲ੍ਹੇ ’ਚ ਦਾਖਲ ਹੋ ਗਿਆ ਅਤੇ ਰਾਸ਼ਟਰੀ ਰਾਜਧਾਨੀ ਸਥਿਤ ਇਸ ਇਤਿਹਾਸਕ ਸਮਾਰਕ ਦੇ ਕੁਝ ਗੁੰਬਦਾਂ ’ਤੇ ਧਾਰਮਿਕ ਝੰਡੇ ਨਾਲ ਆਪਣੇ ਝੰਡੇ ਲਗਾ ਦਿੱਤੇ ਸਨ।