ਨਾਰੀਅਲ ਪਾਗ, ਇਹ ਉੱਤਰੀ ਭਾਰਤ ‘ਚ ਬਣਾਈ ਜਾਣ ਵਾਲੀ ਮਿਠਾਈ ਹੈ। ਇਸ ਮਿਠਾਈ ਨੂੰ ਬਣਾਉਣਾ ਬਹੁਤ ਆਸਾਨ ਹੈ ਅਤੇ ਇਹ ਖਾਣ ‘ਚ ਵੀ ਬਹੁਤ ਸੁਆਦ ਹੁੰਦੀ ਹੈ। ਇਸਦੇ ਇਲਾਵਾ ਇਸ ਮਿਠਾਈ ਨੂੰ ਤੁਸੀਂ ਵਰਤ ‘ਚ ਵੀ ਖਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ
ਸਮੱਗਰੀ
– ਤਿੰਨ ਕੱਪ ਸੁੱਕਾ ਨਾਰੀਅਲ (ਕੱਦੂਕਸ ਕੀਤਾ ਹੋਇਆ)
– ਦੋ ਕੱਪ ਚੀਨੀ
– ਅੱਧਾ ਕੱਪ ਮੇਵਾ (ਕਾਜੂ, ਕਿਸ਼ਮਿਸ਼, ਬਾਦਾਮ)
– ਦੋ ਕੱਪ ਪਾਣੀ
– ਘਿਓ ਜ਼ਰੂਰਤ ਅਨੁਸਾਰ
ਵਿਧੀ
1. ਸਭ ਤੋਂ ਪਹਿਲਾਂ ਇੱਕ ਕੜਾਹੀ ‘ਚ ਚੀਨੀ ਅਤੇ ਪਾਣੀ ਪਾ ਕੇ ਚਾਸ਼ਨੀ ਤਿਆਰ ਕਰ ਲਓ। ਇਸ ਗੱਲ ਦਾ ਧਿਆਨ ਰੱਖੋ ਕਿ ਚਾਸ਼ਨੀ ਗਾੜ੍ਹੀ ਹੋਣੀ ਚਾਹੀਦੀ ਹੈ।
2. ਹੁਣ ਇੱਕ ਥਾਲੀ ‘ਚ ਘਿਓ ਲਗਾਓ।
3. ਉਸ ਤੋਂ ਬਾਅਦ ਤਿਆਰ ਕੀਤੀ ਗਈ ਚਾਸ਼ਨੀ ‘ਚ ਕੱਦੂਕਸ ਕੀਤਾ ਹੋਇਆ ਨਾਰੀਅਲ ਪਾ ਕੇ ਚੰਗੀ ਤਰ੍ਹਾਂ ਮਿਲਾਓ।
4. ਚਾਸ਼ਨੀ ਅਤੇ ਨਾਰੀਅਲ ਨਾਲ ਤਿਆਰ ਕੀਤਾ ਮਿਸ਼ਰਨ ਥਾਲੀ ‘ਚ ਫ਼ਿਲਾ ਦਿਓ।
5. ਹੁਣ ਉੱਪਰ ਬਾਰੀਕ ਕੱਟਿਆਂ ਹੋਇਆ ਮੇਵਾ ਫ਼ੇਲਾ ਕੇ ਚੱਮਚ ਦੀ ਮਦਦ ਨਾਲ ਦਬਾ ਦਿਓ।
6. ਠੰਡਾ ਹੋਣ ‘ਤੇ ਇਸ ਨੂੰ ਆਪਣੇ ਮੰਨਪਸੰਦ ਆਕਾਰ ‘ਚ ਕੱਟ ਲਓ।
7. ਤੁਹਾਡੀ ਨਾਰੀਅਲ ਪਾਗ ਮਿਠਾਈ ਤਿਆਰ ਹੈ।