ਸ਼ਾਮ ਦੀ ਚਾਹ ਦੇ ਨਾਲ ਜੇਕਰ ਪਕੌੜੇ ਮਿਲ ਜਾਣ ਤਾਂ ਚਾਹ ਦਾ ਸਵਾਦ ਵੱਧ ਜਾਂਦਾ ਹੈ। ਇਸ ਲਈ ਅੱਜ ਅਸੀਂ ਤੁਹਾਡੇ ਲਈ ਰੀਬਨ ਪਕੌੜੇ ਦੀ ਰੈਸਿਪੀ ਲੈ ਕੇ ਆਏ ਹਾਂ। ਇਸ ਰੈਸਿਪੀ ਨੂੰ ਬਣਾਉਂਣਾ ਬਹੁਤ ਆਸਾਨ ਹੈ।
ਸਮੱਗਰੀ
ਇੱਕ ਕੱਪ ਚਾਵਲਾਂ ਦਾ ਆਟਾ
ਦੋ ਚੱਮਚ ਬੇਸਨ
ਦੋ ਚੱਮਚ ਛੋਲਿਆਂ ਦਾ ਪਾਊਡਰ
ਅੱਧਾ ਚੱਮਚ ਅਜਵਾਇਣ
ਇੱਕ ਚੱਮਚ ਲਾਲ ਮਿਰਚ ਪਾਊਡਰ
ਨਮਕ ਸੁਆਦ ਅਨੁਸਾਰ
ਤੇਲ ਲੋੜ ਅਨੁਸਾਰ
ਵਿਧੀ
1. ਸਭ ਤੋਂ ਪਹਿਲਾ ਇੱਕ ਬਰਤਨ ‘ਚ ਚਾਵਲਾਂ ਦਾ ਆਟਾ, ਨਮਕ, ਬੇਸਨ, ਛੋਲਿਆਂ ਦਾ ਪਾਊਡਰ, ਅਜਵਾਇਣ, ਲਾਲ ਮਿਰਚ ਪਾਊਡਰ ਅਤੇ ਦੋ ਚੱਮਚ ਤੇਲ ਪਾ ਕੇ ਚੰਗੀ ਤਰ੍ਹਾਂ ਮਿਲਾ ਲਵੋ।
2. ਹੁਣ ਥੋੜ੍ਹਾ-ਥੋੜ੍ਹਾ ਆਟਾ ਮਿਲਾ ਕੇ ਆਟੇ ਦੀ ਤਰ੍ਹਾਂ ਗੁੰਨ੍ਹ ਲਵੋ।
3. ਇਸ ਤੋਂ ਬਾਅਦ ਕੜ੍ਹਾਈ ‘ਚ ਤੇਲ ਗਰਮ ਕਰੋ। ਹੁਣ ਚਕਲੀ ਮਸ਼ੀਨ ‘ਚ ਰਿਬਨ ਪਕੌੜਾ ਬਣਾਉਣ ਵਾਲੇ ਸਾਚੇ ਨੂੰ ਸੈੱਟ ਕਰੋ। ਫ਼ਿਰ ਉਸ ‘ਚ ਆਟਾ ਭਰ ਕੇ ਗਰਮ ਤੇਲ ‘ਚ ਮਸ਼ੀਨ ਨੂੰ ਹੱਥਾਂ ਨਾਲ ਦਬਾਉਂਦੇ ਹੋਏ ਲੰਬੇ-ਲੰਬੇ ਰੀਬਨ ਪਕੌੜੇ ਬਣਾਓ।
4. ਪਕੌੜਿਆਂ ਨੂੰ ਦੋਵਾਂ ਪਾਸਿਆਂ ਤੋਂ ਗੋਲਡਨ ਬਰਾਊਨ ਹੋਣ ਤਕ ਤਲ ਲਓ।
5. ਤੁਹਾਡੇ ਰੀਬਨ ਪਕੌੜੇ ਤਿਆਰ ਹਨ।