ਵੁਹਾਨ (ਭਾਸ਼ਾ) : ਕੋਰੋਨਾ ਵਾਇਰਸ ਦੀ ਉਤਪਤੀ ਦੇ ਬਾਰੇ ਵਿਚ ਜਾਂਚ ਕਰਣ ਆਇਆ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦਾ ਦਲ ਸ਼ਨੀਵਾਰ ਨੂੰ ਆਪਣੇ ਦੂਜੇ ਕਾਰਜਕਾਰੀ ਦਿਨ ਵੁਹਾਨ ਦੇ ਇਕ ਹੋਰ ਹਸਪਤਾਲ ਵਿਚ ਪਹੁੰਚਿਆ, ਜਿੱਥੇ ਮਹਾਮਾਰੀ ਦੀ ਸ਼ੁਰੂਆਤ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਸੀ।
ਜਿਨਯਾਂਤਨ ਹਸਪਤਾਲ ਸ਼ਹਿਰ ਦੇ ਉਨ੍ਹਾਂ ਚੁਨਿੰਦਾ ਹਸਪਤਾਲਾਂ ਵਿਚੋਂ ਇਕ ਹੈ, ਜਿੱਥੇ 2020 ਦੀ ਸ਼ੁਰੂਆਤ ਵਿਚ ਅਣਪਛਾਤੇ ਵਾਇਰਸ ਨਾਲ ਪੀੜਤ ਲੋਕਾਂ ਦਾ ਇਲਾਜ ਕੀਤਾ ਗਿਆ ਸੀ। ਦਲ ਨੇ ਸ਼ੁੱਕਰਵਾਰ ਨੂੰ ਚੀਨ ਦੇ ਵਿਗਿਆਨਕਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਵੁਹਾਨ ਦੇ ਉਸ ਹਸਪਤਾਲ ਦਾ ਦੌਰਾ ਕੀਤਾ, ਜਿੱਥੇ ਚੀਨ ਮੁਤਾਬਕ ਇਕ ਸਾਲ ਪਹਿਲਾਂ ਕੋਵਿਡ-19 ਦੇ ਪਹਿਲੇ ਮਰੀਜ਼ ਦਾ ਇਲਾਜ ਕੀਤਾ ਗਿਆ ਸੀ।
ਇਹ ਦਲ ਆਗਾਮੀ ਦਿਨਾਂ ਵਿਚ ਵੁਹਾਨ ਵਿਚ ਕਈ ਸਥਾਨਾਂ ਦਾ ਦੌਰਾ ਕਰੇਗਾ। ਡਬਲਯੂ.ਐਚ.ਓ. ਦੇ ਦਲ ਵਿਚ ਜਾਨਵਰਾਂ ਦੀ ਸਿਹਤ, ਵਾਇਰੋਲੌਜੀ, ਭੋਜਨ ਸੁਰੱਖਿਆ ਅਤੇ ਮਹਾਮਾਰੀ ਵਿਗਿਆਨੀ ਸ਼ਾਮਲ ਹਨ। ਚੀਨ ਮੁਤਾਬਕ ਕੋਰੋਨਾ ਵਾਇਰਸ ਦੇ ਪਹਿਲੇ ਮਰੀਜ਼ ਦਾ ਇਲਾਜ ‘ਹੁਬੇਈ ਇੰਟੀਗ੍ਰ੍ਰੇਟਡ ਚਾਈਨੀਜ਼ ਐਂਡ ਵੈਸਟਰਨ ਮੈਡੀਸਨ ਹਸਪਤਾਲ’ ਵਿਚ ਹੋਇਆ ਸੀ। ਇੱਥੇ ਕੋਵਿਡ-19 ਦਾ ਪਹਿਲਾ ਮਾਮਲਾ 27 ਦਸੰਬਰ 2019 ਨੂੰ ਸਾਹਮਣੇ ਆਇਆ ਸੀ।
ਡਬਲਯੂ.ਐਚ.ਓ. ਨੇ ਵੀਰਵਰ ਨੂੰ ਟਵਿਟਰ ’ਤੇ ਕਿਹਾ ਸੀ ਕਿ ਦਲ ਹਸਪਤਾਲਾਂ ਅਤੇ ਵੁੁਹਾਨ ਸੈਂਟਰ ਫਾਰ ਡਿਸੀਜ ਕੰਟਰੋਲ ਦੀ ਪ੍ਰੋਗਗਸ਼ਾਲਾਵਾਂ ਵਰਗੇ ਉਨ੍ਹਾਂ ਸਥਾਨਾਂ ’ਤੇ ਵੀ ਜਾਏਗਾ, ਜੋ ਕੋਰੋਨਾ ਵਾਇਰਸ ਦੇ ਪਹਿਲੇ-ਪਹਿਲ ਮਾਮਲਿਆਂ ਨਾਲ ਸਬੰਧਤ ਹਨ। ਹਾਲਾਂਕਿ ਵਿਗਿਆਨਕਾਂ ਦੇ ਸਿਰਫ਼ ਇਕ ਦੌਰੇ ਨਾਲ ਵਾਇਰਸ ਦੀ ਉਤਪਤੀ ਦੇ ਬਾਰੇ ਵਿਚ ਕੁੱਝ ਵੀ ਪਤਾ ਲਗਾਉਣਾ ਮੁਸ਼ਕਲ ਹੈ। ਉਸ ਨੇ ਕਿਹਾ ਕਿ ਦਲ ਨੇ ਮਹਾਮਾਰੀ ਨਾਲ ਸਬੰਧਤ ਵਿਸਤ੍ਰਿਤ ਡਾਟਾ ਮੰਗਿਆ ਹੈ ਅਤੇ ਉਹ ਕੋਵਿਡ-19 ਦੇ ਸ਼ੁਰੂਆਤੀ ਮਰੀਜ਼ਾਂ ਅਤੇ ਉਨ੍ਹਾਂ ਦਾ ਇਲਾਜ ਕਰਣ ਵਾਲਿਆਂ ਨਾਲ ਵੀ ਮੁਲਾਕਾਤ ਕਰੇਗਾ। ਚੀਨ ਆਉਣ ਦੇ ਬਾਅਦ ਤੋਂ 14 ਦਿਨ ਲਈ ਇਹ ਦਲ ਇਕਾਂਤਵਾਸ ਵਿਚ ਰਿਹ ਸੀ, ਵੀਰਵਾਰ ਨੂੰ ਉਨ੍ਹਾਂ ਦੀ ਇਕਾਂਵਾਸ ਦੀ ਮਿਆਦ ਖ਼ਤਮ ਹੋਈ।