ਅਦਾਕਾਰਾ ਹਿਨਾ ਖ਼ਾਨ ਫ਼ੈਸ਼ਨ ਦੇ ਨਾਲ-ਨਾਲ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਕਾਫ਼ੀ ਚਰਚਾ ‘ਚ ਰਹਿੰਦੀ ਹੈ। ਹਿਨਾ 10 ਸਾਲ ਤੋਂ ਰੌਕੀ ਜਾਇਸਵਾਲ ਨੂੰ ਡੇਟ ਕਰ ਰਹੀ ਹੈ। ਦੋਹਾਂ ਦੀ ਮੁਲਾਕਾਤ ਯੇ ਰਿਸ਼ਤਾ ਕਿਆ ਕਹਿਲਾਤਾ ਹੈ ਦੇ ਸੈੱਟ ‘ਤੇ ਹੋਈ ਸੀ। ਉਸ ਤੋਂ ਬਾਅਦ ਦੋਵਾਂ ਵਿਚਾਲੇ ਪਿਆਰ ਹੋਇਆ। ਹਿਨਾ ਨੇ ਬਿਗ ਬੌਸ ਦੇ ਘਰ ‘ਚ ਰੌਕੀ ਨਾਲ ਰਿਲੇਸ਼ਨਸ਼ਿਪ ਦੀ ਗੱਲ ਮੰਨੀ ਸੀ। ਉਸ ਤੋਂ ਬਾਅਦ ਹੀ ਦੋਵਾਂ ਨੂੰ ਇੱਕ-ਦੂਜੇ ਨਾਲ ਸਪੌਟ ਕੀਤਾ ਗਿਆ।
ਉਥੇ ਹੀ ਹਿਨਾ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਜਲਦ ਹੀ ਲਾੜੀ ਬਣੇ ਦੇਖਣਾ ਚਾਹੁੰਦੇ ਹਨ। ਹਾਲਾਂਕਿ ਹਿਨਾ ਨੇ ਕਦੇ ਰੌਕੀ ਨਾਲ ਵਿਆਹ ਨੂੰ ਲੈ ਕੇ ਖ਼ੁੱਲ੍ਹ ਕੇ ਗੱਲਬਾਤ ਨਹੀਂ ਕੀਤੀ। ਇਸ ਦੌਰਾਨ ਹਿਨਾ ਨੇ ਇਨਸਟਾਗ੍ਰੈਮ ‘ਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆ ਹਨ। ਇਨ੍ਹਾਂ ਤਸਵੀਰਾਂ ਵਿੱਚ ਹਿਨਾ ਖ਼ਾਨ ਇੱਕ ਖ਼ੂਬਸੂਰਤ ਡਾਇਮੰਡ ਰਿੰਗ ਦਿਖਾਉਂਦੀ ਨਜ਼ਰ ਆ ਰਹੀ ਹੈ। ਤਸਵੀਰਾਂ ਸਾਂਝੀਆਂ ਕਰਦੇ ਹੋਏ ਹਿਨਾ ਨੇ ਲਿਖਿਆ, ”ਇਹ ਹਾਂ ਹੈ! ਵੈਲੇਨਟਾਈਨਜ਼ ਡੇਅ ‘ਤੇ ਮੈਨੂੰ ਇਸ ਤੋਂ ਬਿਹਤਰ ਅਤੇ ਖ਼ੂਬਸੂਰਤ ਤੋਹਫ਼ਾ ਹੋਰ ਕੁੱਝ ਨਹੀਂ ਸੀ ਹੋ ਸਕਦਾ। ਅਤੇ ਅੱਜ ਮੈਂ ਉਹ ਤੋਹਫ਼ਾ ਤੁਹਾਨੂੰ ਦਿਖਾ ਰਹੀ ਹਾਂ।”
ਇਨ੍ਹਾਂ ਤਸਵੀਰਾਂ ਦੇ ਵਾਇਰਲ ਹੋਣ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਵੈਲੇਨਟਾਈਨਜ਼ ਡੇਅ ‘ਤੇ ਹਿਨਾ ਨੂੰ ਇਹ ਰਿੰਗ ਉਨ੍ਹਾਂ ਦੇ ਪ੍ਰੇਮੀ ਰੌਕੀ ਜਾਇਸਵਾਲ ਨੇ ਗਿਫ਼ਟ ਕੀਤੀ ਸੀ, ਅਤੇ ਉਨ੍ਹਾਂ ਨੇ ਮੰਗਣੀ ਕਰਵਾ ਲਈ ਹੈ, ਪਰ ਇੱਥੇ ਤੁਹਾਨੂੰ ਦੱਸ ਦੇਈਏ ਕਿ ਹਿਨਾ ਖ਼ਾਨ ਦੀ ਮੰਗਣੀ ਨਹੀਂ ਹੋਈ। ਦਰਅਸਲ ਹਿਨਾ ਨੇ ਵੈਲੇਨਟਾਈਟਜ਼ ਡੇਅ ‘ਤੇ ਇਸ ਐਨਗੇਜਮੈਂਟ ਰਿੰਗ ਦਾ ਪ੍ਰਮੋਸ਼ਨ ਕੀਤਾ ਹੈ।