ਫ਼ਿਸ਼ ਖਾਣ ਦੇ ਸ਼ੌਕਿਨਾਂ ਲਈ ਇਸ ਹਫ਼ਤੇ ਅਸੀਂ ਲਿਆਏ ਹਾਂ ਚਿੱਲੀ ਲਾਈਮ ਗ੍ਰਿਲਡ ਫ਼ਿਸ਼ ਦੀ ਰੈਸਿਪੀ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
ਤੇਲ – ਇੱਕ ਵੱਡਾ ਚੱਮਚ
ਲਸਣ – ਇੱਕ ਵੱਡਾ ਚੱਮਚ
ਅਦਰਕ – ਇੱਕ ਵੱਡਾ ਚੱਮਚ
ਲਾਲ ਮਿਰਚ – ਇੱਕ ਵੱਡਾ ਚੱਮਚ
ਔਰੇਗਾਨੋ – ਇੱਕ ਚੱਮਚ
ਨਮਕ – ਇੱਕ ਚੱਮਚ
ਕਾਲੀ ਮਿਰਚ ਪਾਊਡਰ – ਅੱਧਾ ਚੱਮਚ
ਨਿੰਬੂ ਦਾ ਰਸ – ਡੇਢ ਚੱਮਚ
ਮੱਛੀ – 350 ਗ੍ਰਾਮ
ਘਿਓ – 45 ਮਿਲੀਲਿਟਰ
ਵਿਧੀ
ਕਟੋਰੇ ਵਿੱਚ ਘਿਓ ਨੂੰ ਛੱਡ ਕੇ ਸਾਰੀ ਸਮੱਗਰੀ ਮਿਲਾ ਲਓ। ਮੱਛੀ ਨੂੰ ਇੱਕ ਘੰਟੇ ਲਈ ਮੈਰੀਨੇਟ ਲਈ ਰੱਖ ਦਿਓ। ਇੱਕ ਗ੍ਰਲਿਡ ਪੈਨ ਵਿੱਚ 45 ਮਿਲੀਲਿਟਰ ਘਿਓ ਗਰਮ ਕਰੋ। ਮਸਾਲੇਦਾਰ ਮੱਛੀ ਦੇ ਟੁੱਕੜੇ ਉਸ ‘ਤੇ ਰੱਖੋ ਅਤੇ ਬਰਾਉਨ ਹੋਣ ਤਕ ਪਕਾਓ। ਗਰਮਾ-ਗਰਮ ਸਰਵ ਕਰੋ।