ਛੋਟੇ ਪਰਦੇ ਦੀ ਪ੍ਰਸਿੱਧ ਅਭਿਨੇਤਰੀ ਹਿਮਾਚਲ ਦੇ ਸ਼ਿਮਲਾ ਜ਼ਿਲੇ ਦੇ ਚੌਪਾਲ ਦੀ ਰੂਬੀਨਾ ਦਿਲੈਕ ਬਿਗ ਬੌਸ-14 ਦੀ ਜੇਤੂ ਬਣ ਗਈ ਹੈ ਜਦਕਿ ਰਾਹੁਲ ਵੈਦਿਆ ਉੱਪ ਜੇਤੂ ਰਿਹਾ। ਸਲਮਾਨ ਖ਼ਾਨ ਨੇ ਰੂਬੀਨਾ ਨੂੰ ਟਰਾਫ਼ੀ ਦਿੱਤੀ। ਟਰਾਫ਼ੀ ਤੋਂ ਇਲਾਵਾ ਜੇਤੂ ਨੂੰ 36 ਲੱਖ ਰੁਪਏ ਦੀ ਰਾਸ਼ੀ ਵੀ ਦਿੱਤੀ। ਰਾਹੁਲ ਵੈਦਿਆ ਨੇ ਵੀ ਰੂਬੀਨਾ ਨੂੰ ਗਲੇ ਲਗਾ ਕੇ ਵਧਾਈ ਦਿੱਤੀ। ਇਸ ਦੌਰਾਨ ਉਸ ਦੇ ਪਤੀ ਅਭਿਨਵ ਸ਼ੁਕਲਾ ਵੀ ਬਹੁਤ ਉਤਸ਼ਾਹਿਤ ਨਜ਼ਰ ਆਏ।
ਰੂਬੀਨਾ ਟੌਪ ਫ਼ਾਈਨਲਿਸਟ ‘ਚ ਆਪਣਾ ਨਾਂ ਸੁਣ ਕੇ ਖ਼ੁਸ਼ੀ ਨਾਲ ਟੱਪਣ ਲੱਗ ਪਈ। ਰੂਬੀਨਾ ਦੀ ਪ੍ਰਸਿੱਧੀ ਇੰਨੀ ਜ਼ਿਆਦਾ ਹੈ ਕਿ ਉਸ ਦੇ ਇਨਸਟਾਗ੍ਰੈਮ ‘ਤੇ ਤਿੰਨ ਮਿਲੀਅਨ ਤੋਂ ਜ਼ਿਆਦਾ ਫ਼ੌਲੋਅਰਜ਼ ਹਨ।
ਫ਼ਿਨਾਲੇ ਦੇ ਮੰਚ ‘ਤੇ ਜੈਜ਼ਮਿਨ ਅਤੇ ਅਲੀ ਗੋਨੀ ਨੇ ਰੋਮੈਂਟਿਕ ਪ੍ਰਦਰਸ਼ਨ ਦਿੱਤਾ। ਫ਼ਿਨਾਲੇ ਤੋਂ ਬਹੁਤ ਪਹਿਲਾਂ ਜੈਜ਼ਮਿਨ ਇਸ ਸ਼ੋਅ ਤੋਂ ਬਾਹਰ ਹੋ ਗਈ ਸੀ। ਸ਼ੋਅ ਦੌਰਾਨ ਅਲੀ ਗੋਨੀ ਅਤੇ ਰਾਹੁਲ ਵੈਦਿਆ ਦੀ ਦੋਸਤੀ ਵਧੀਆ ਦਿਖੀ। ਫ਼ਿਨਾਲੇ ਦੇ ਮੰਚ ‘ਤੇ ਪਹੁੰਚਣ ਤੋਂ ਪਹਿਲਾਂ ਅਲੀ ਗੋਨੀ ਦੇ ਐਲਿਮੀਨੇਸ਼ਨ ਨੇ ਸਭ ਨੂੰ ਹੈਰਾਨ ਕਰ ਦਿੱਤਾ।
ਟੌਪ ਤਿੰਨ ‘ਚ ਰਹੀ ਨਿਕੀ ਤੰਬੋਲੀ
ਫ਼ਿਨਾਲੇ ‘ਚ ਟੌਪ ਤਿੰਨ ‘ਚ ਪਹੁੰਚਣ ਤੋਂ ਪਹਿਲਾਂ ਨਿਕੀ ਨੂੰ ਲੱਗਿਆ ਸੀ ਕਿ ਉਹ ਐਲਿਮੀਨੇਟ ਹੋ ਜਾਵੇਗੀ, ਪਰ ਅਲੀ ਗੋਲੀ ਦੇ ਐਲਿਮੀਨੇਸ਼ਨ ‘ਤੇ ਉਹ ਹੈਰਾਨ ਰਹਿ ਗਈ।
14 ਲੱਖ ਲੈ ਕੇ ਬਾਹਰ ਹੋਈ ਰਾਖੀ ਸਾਵੰਤ
ਰਾਖੀ ਸਾਵੰਤ ਇਸ ਸ਼ੋਅ ‘ਚ ਫ਼ਿਨਾਲੇ ਤੋਂ ਠੀਕ ਪਹਿਲਾਂ 14 ਲੱਖ ਰੁਪਏ ਦੀ ਰਕਮ ਲੈ ਕੇ ਗੇਮ ਤੋਂ ਬਾਹਰ ਹੋ ਗਈ ਸੀ, ਅਤੇ ਉਸ ਨੇ ਕਿਹਾ ਸੀ ਕਿ ਉਸ ਨੂੰ ਪੈਸਿਆਂ ਦੀ ਸਖ਼ਤ ਲੋੜ ਸੀ ਕਿਉਂਕਿ ਉਹ ਬਿਲਕੁਲ ਹੀ ਕੰਗਲੀ ਹੋ ਚੁੱਕੀ ਹੈ