ਅਹਿਮਦਾਬਾਦ ਇੰਗਲੈਂਡ ਦੇ ਸਟਾਰ ਆਲਰਾਊਂਡਰ ਬੈੱਨ ਸਟੋਕਸ ਨੇ ਖ਼ੁਲਾਸਾ ਕੀਤਾ ਹੈ ਕਿ ਭਾਰਤ ਵਿਰੁੱਧ ਇੱਥੇ ਚੌਥੇ ਤੇ ਆਖਰੀ ਟੈੱਸਟ ਮੈਚ ਦੌਰਾਨ ਉਸ ਦਾ ਅਤੇ ਉਸ ਦੇ ਸਾਥੀਆਂ ਦਾ ਅਚਾਨਕ ਭਾਰ ਘੱਟ ਹੋਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਮੈਚ ਤੋਂ ਪਹਿਲਾਂ ਉਨ੍ਹਾਂ ਦੇ ਖਿਡਾਰੀ ਪੇਟ ਸਬੰਧੀ ਬੀਮਾਰੀਆਂ ਤੋਂ ਪੀੜਤ ਹੋ ਗਏ ਸਨ। ਭਾਰਤ ਨੇ ਪਿਛਲੇ ਹਫ਼ਤੇ ਚੌਥੇ ਟੈੱਸਟ ਮੈਚ ‘ਚ ਪਾਰੀ ਤੇ 25 ਦੌੜਾਂ ਨਾਲ ਜਿੱਤ ਦਰਜ ਕਰ ਕੇ ਚਾਰ ਮੈਚਾਂ ਦੀ ਲੜੀ 3-1 ਨਾਲ ਆਪਣੇ ਨਾਂ ਕੀਤੀ ਸੀ ਸਟੋਕਸ ਨੇ ਕਿਹਾ, ”ਖਿਡਾਰੀ ਪੂਰੀ ਤਰ੍ਹਾਂ ਨਾਲ ਇੰਗਲੈਂਡ ਪ੍ਰਤੀ ਪ੍ਰਤੀਬੱਧ ਹਨ ਅਤੇ ਮੈਨੂੰ ਲੱਗਦਾ ਹੈ ਕਿ ਪਿਛਲੇ ਹਫ਼ਤੇ ਇਹ ਦੇਖਣ ਨੂੰ ਮਿਲਿਆ ਕਿ ਸਾਡੇ ਕੁੱਝ ਖਿਡਾਰੀ ਬੀਮਾਰ ਪੈ ਗਏ ਸਨ ਅਤੇ ਅਜਿਹੇ ‘ਚ 41 ਡਿਗਰੀ ਤਾਪਮਾਨ ‘ਚ ਖੇਡਣਾ ਅਸਲ ‘ਚ ਬਹੁਤ ਮੁਸ਼ਕਿਲ ਸੀ।”
ਉਸ ਨੇ ਕਿਹਾ, ”ਮੇਰਾ ਇੱਕ ਹਫ਼ਤੇ ‘ਚ ਪੰਜ ਕਿੱਲੋ ਭਾਰ ਘੱਟ ਹੋਇਆ ਡੌਮ ਸਿਬਲੀ ਨੂੰ ਚਾਰ ਕਿੱਲੋ ਅਤੇ ਜਿੰਮੀ ਐਂਡਰਸਨ ਦਾ ਤਿੰਨ ਕਿੱਲੋ ਭਾਰ ਘੱਟ ਹੋਇਆ ਜੈਕ ਲੀਚ ਗੇਂਦਬਾਜੀ ਸਪੈੱਲ ਵਿਚਾਲੇ ਮੈਦਾਨ ਛੱਡ ਕੇ ਜਾਂਦਾ ਰਿਹਾ ਅਤੇ ਟੌਇਲਟ ‘ਚ ਵਧੇਰੇ ਸਮਾਂ ਬਿਤਾ ਰਿਹਾ ਸੀ।”