ਨਵੀਂ ਦਿੱਲੀ – ਭਾਰਤੀ ਟੀਮ ਦਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਚਰਚਾ ‘ਚ ਹੈ। ਹਾਲਾਂਕਿ ਪ੍ਰਸੰਸਕਾਂ ਨੂੰ ਇਹ ਨਹੀਂ ਸੀ ਪਤਾ ਕਿ ਬੁਮਰਾਹ ਦੀ ਹੋਣ ਵਾਲੀ ਦੁਲਹਨ ਕੌਣ ਹੈ। ਉਥੇ ਹੀ ਇੱਕ ਮੀਡੀਆ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਬੁਮਾਰਹ ਸਪੋਰਟਸ ਐਂਕਰ ਸੰਜਨਾ ਗਣੇਸ਼ਨ ਨਾਲ 14-15 ਮਾਰਚ ਨੂੰ ਗੋਆ ‘ਚ ਫ਼ੇਰੇ ਲਵੇਗਾ। ਹਾਲਾਂਕਿ ਅਜੇ ਤਕ ਦੋਹਾਂ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਅਤੇ ਨਾ ਹੀ ਖੰਡਨ ਕੀਤਾ ਗਿਆ ਹੈ।
ਸੰਜਨਾ ਗਣੇਸ਼ਨ ਨੇ ਆਪਣੀ ਪੜ੍ਹਾਈ ਇੰਜੀਨੀਅਰਿੰਗ ‘ਚ ਕੀਤੀ ਹੈ ਅਤੇ ਕਰੀਅਰ ਦੀ ਸ਼ੁਰੂਆਤ ਇੱਕ TV ਸ਼ੋਅ ਨਾਲ ਕੀਤੀ ਸੀ। ਉਸ ਤੋਂ ਬਾਅਦ ਉਸ ਨੇ ਮਾਡਲੰਗ ਦੀ ਦੁਨੀਆਂ ‘ਚ ਕਦਮ ਰੱਖਿਆ ਅਤੇ ਸਾਲ 2014 ‘ਚ ਮਿਸ ਇੰਡੀਆ ਦੇ ਫ਼ਾਈਨਲ ਤਕ ਦਾ ਸਫ਼ਰ ਤੈਅ ਕੀਤਾ। ਉਸ ਤੋਂ ਬਾਅਦ ਉਸ ਨੂੰ ਮਾਡਲੰਗ ਦੇ ਹੋਰ ਆਫ਼ਰ ਆਉਣ ਲੱਗੇ, ਪਰ ਉਸ ਨੇ ਐਂਕਰਿੰਗ ‘ਚ ਆਪਣਾ ਕਰੀਅਰ ਅੱਗੇ ਵਧਾਇਆ। ਸੰਜਨਾ ਨੇ ਸਪੋਰਟਸ ਐਂਕਰ ਦੇ ਤੌਰ ‘ਤੇ ਆਪਣੀ ਇੱਕ ਵਖਰੀ ਪਛਾਣ ਬਣਾਈ।
ਧਿਆਨਦੇਣ ਯੋਗ ਹੈ ਕਿ ਬੁਮਰਾਹ ਦੇ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਵੀ ਉਡ ਰਹੀਆਂ ਹਨ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਬੁਮਰਾਹ ਦਾ ਵਿਆਹ ਦੱਖਣੀ ਭਾਰਤ ਦੀ ਅਦਾਕਾਰਾ ਅਨੁਪਮਾ ਪਰਮੇਸ਼ਨਵਰਨ ਨਾਲ ਹੋਣ ਵਾਲਾ ਹੈ, ਪਰ ਇਸ ਮਾਮਲੇ ‘ਤੇ ਅਨੁਪਮਾ ਦੇ ਪਰਿਵਾਰ ਵਾਲਿਆਂ ਨੇ ਬਿਆਨ ਦੇ ਕੇ ਸਫ਼ਾਈ ਦਿੱਤੀ ਕਿ ਅਜਿਹਾ ਕੁੱਝ ਨਹੀਂ। ਅਨੁਪਮਾ ਦੀ ਮਾਂ ਨੇ ਕਿਹਾ ਸੀ ਕਿ ਵਿਆਹ ਦੀਆਂ ਖ਼ਬਰਾਂ ਸਿਰਫ਼ ਅਫ਼ਵਾਹ ਹਨ।