ਮਟਰ ਦੀ ਕਚੌੜੀ ਸਵਾਦ ਹੋਣ ਕਾਰਨ ਹਰ ਘਰ ‘ਚ ਪਸੰਦ ਕੀਤੀ ਜਾਂਦੀ ਹੈ। ਇਹ ਬਹੁਤ ਹੀ ਹਲਕੀ ਹੁੰਦੀ ਹੈ ਜਿਸ ਕਾਰਨ ਇਹ ਸਿਹਤ ਨੂੰ ਵੀ ਖ਼ਰਾਬ ਨਹੀਂ ਕਰਦੀ। ਮਟਰ ਦੀ ਕਚੌਰੀ ਨੂੰ ਬੱਚੇ ਦੇ ਟਿਫ਼ਨ ਬੌਕਸ ‘ਚ ਵੀ ਦਿੱਤਾ ਜਾ ਸਕਦਾ ਹੈ। ਮਟਰ ਦੀ ਕਚੌੜੀ ਨੂੰ ਘਰ ‘ਚ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ:
ਸਮੱਗਰੀ
250 ਗ੍ਰਾਮ ਉਬਲੇ ਮਟਰ
ਥੋੜ੍ਹੀ ਪੀਸੀ ਹੋਈ ਅਦਰਕ
ਤਿੰਨ ਚੁੱਟਕੀ ਹਿੰਗ
ਇੱਕ ਚੱਮਚ ਜ਼ੀਰਾ ਪਾਊਡਰ
ਇੱਕ ਚੱਮਚ ਲਾਲ ਮਿਰਚ ਪਾਊਡਰ
ਅੱਧਾ ਚੱਮਚ ਅਮਰੂਦ ਪਾਊਡਰ
ਅੱਧਾ ਚੱਮਚ ਗਰਮ ਮਸਾਲਾ
ਇੱਕ ਚੱਮਚ ਚੀਨੀ
ਤਿੰਨ ਕੱਪ ਆਟਾ
ਇੱਕ ਚੱਮਚ ਘਿਓ
ਤਲਣ ਲਈ ਤੇਲ
ਨਮਕ ਸਵਾਦ ਅਨੁਸਾਰ
ਵਿਧੀ
ਮਟਰ ਉਬਾਲ ਲਓ ਅਤੇ ਉਨ੍ਹਾਂ ਨੂੰ ਠੰਡਾ ਕਰ ਲਓ। ਹੁਣ ਇੱਕ ਪਾਸੇ ਘਿਓ ਅਤੇ ਪਾਣੀ ਪਾ ਕੇ ਆਟਾ ਤਿਆਰ ਕਰ ਲਓ। ਧਿਆਨ ਰੱਖੋ ਕਿ ਆਟਾ ਨਰਮ ਅਤੇ ਮੁਲਾਇਮ ਹੋਵੇ। ਉਬਲੇ ਹੋਏ ਮਟਰ ਨੂੰ ਗਰੈਂਡ ਕਰ ਲਓ। ਹੁਣ ਇੱਕ ਪੈਨ ‘ਚ ਚੱਮਚ ਤੇਲ ਗਰਮ ਕਰੋ ਅਤੇ ਉਸ ‘ਚ ਹਿੰਗ ਅਤੇ ਪਿਸਿਆ ਹੋਇਆ ਅਦਰਕ ਪਾਓ ਅਤੇ ਭੁੰਨੋ। ਹੁਣ ਇਸ ‘ਚ ਪਿਸੇ ਹੋਏ ਮਟਰ, ਸਾਰੇ ਮਸਾਲੇ, ਚੀਨੀ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਹਿਲਾਓ। ਫ਼ਿਰ ਇਸ ਨੂੰ ਠੰਡਾ ਹੋਣ ਦੇ ਲਈ ਸਾਈਡ ‘ਤੇ ਰੱਖ ਦਿਓ। ਦੂਜੇ ਪਾਸੇ ਕੜਾਹੀ ‘ਚ ਤੇਲ ਗਰਮ ਹੋਣ ਦੇ ਲਈ ਰੱਖੋ। ਹੁਣ ਇੱਕ ਆਟੇ ਦੀ ਲੋਈ ਲਓ ਅਤੇ ਉਸ ‘ਚ ਠੰਡਾ ਹੋ ਚੁੱਕਿਆ ਮਟਰ ਪੇਸਟ ਪਾ ਕੇ ਬੰਦ ਕਰ ਦਿਓ। ਫ਼ਿਰ ਧਿਆਨ ਨਾਲ ਵੇਲ ਲਓ ਤਾਂ ਜੋਂ ਇਸ ਚੋਂ ਮਟਰ ਦੀ ਪਿੱਠੀ ਨਾ ਨਿਕਲੇ। ਹੁਣ ਇਸ ਨੂੰ ਗਰਮ-ਗਰਮ ਤੇਲ ‘ਚ ਬਰਾਊਨ ਹੋਣ ਤਕ ਤਲੋ, ਧਿਆਨ ਰੱਖੋ ਕਿ ਇਸ ‘ਚ ਤੇਲ ਨਾ ਭਰੇ। ਕਚੌੜੀਆਂ ਤਿਆਰ ਹਨ, ਇਨ੍ਹਾਂ ਨੂੰ ਤੁਸੀਂ ਹਰੀ ਚਟਨੀ ਨਾਲ ਪਰੋਸੋ ਅਤੇ ਖਾਓ।