ਕੈਲਸ਼ੀਅਮ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਉਾਂਦਾ ਹੈ। ਕੈਲਸ਼ੀਅਮ ਦੀ ਘਾਟ ਨਾਲ ਹੱਡੀਆਂ ਦੇ ਕਈ ਰੋਗ ਹੋ ਜਾਂਦੇ ਹਨ। ਇੱਕ ਤੰਦਰੁਸਤ ਮਨੁੱਖ ਨੂੰ 1,000 ਤੋਂ 1, 200 ਮਿਲੀਗ੍ਰਾਮ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ। ਪੁਰਾਣੇ ਸਮੇਂ ‘ਚ ਕੈਲਸ਼ੀਅਮ ਦੀ ਘਾਟ ਇੱਕ ਕਾਲਪਨਿਕ ਗੱਲ ਸੀ, ਪਰ ਅਜੌਕੇ ਸਮੇਂ ‘ਚ ਹਰੇਕ ਵਿਅਕਤੀ ਦੇ ਸ਼ਰੀਰ ‘ਚ ਕੈਲਸ਼ੀਅਮ ਦੀ ਘਾਟ ਪਾਈ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਮਾਰਕੀਟ ‘ਚ ਮਿਲਣ ਵਾਲਾ ਦੁੱਧ ਅਤੇ ਬਾਜ਼ਾਰਾਂ ਵਿੱਚ ਪੈਕਟਾਂ ਵਾਲਾ ਘਿਓ ਹੈ। ਇਨ੍ਹਾਂ ਚੀਜ਼ਾਂ ‘ਚ ਓਨਾ ਕੈਲਸ਼ੀਅਮ ਨਹੀਂ ਹੁੰਦਾ ਜਿੰਨਾ ਸਾਨੂੰ ਚਾਹੀਦਾ ਹੈ।
ਸ਼ਰੀਰ ਲਈ ਕਿਉਂ ਜ਼ਰੂਰੀ ਹੈ ਕੈਲਸ਼ੀਅਮ?
ਕੈਲਸ਼ੀਅਮ ਨਰਵਸ ਸਿਸਟਮ ਰਾਹੀਂ ਮਾਸਪੇਸ਼ੀਆਂ ਨੂੰ ਗਤੀਸ਼ੀਲ ਬਣਾਉਾਂਦਾ ਹੈ। ਜੇਕਰ ਖ਼ੂਨ ‘ਚ ਨਿਸ਼ਚਿਤ ਮਾਤਰਾ ‘ਚ ਕੈਲਸ਼ੀਅਮ ਘੁਲਿਆ ਹੋਇਆ ਹੋਵੇ ਤਾਂ ਸ਼ਰੀਰ ਦੀਆਂ ਕੋਸ਼ਿਕਾਵਾਂ ਹਰ ਪਲ ਕੰਮ ਕਰਨ ਲਈ ਸਰਗਰਮ ਰਹਿਣਗੀਆਂ। ਇਸ ਨਾਲ ਹੱਡੀਆਂ ਮਜ਼ਬੂਤ ਹੋਣ ਦੇ ਨਾਲ-ਨਾਲ ਹਾਈ ਬਲੱਡ ਪ੍ਰੈਸ਼ਰ, ਕੈਂਸਰ ਅਤੇ ਸ਼ੂਗਰ ਤੋਂ ਵੀ ਬਚਾਅ ਰਹਿੰਦਾ ਹੈ।
ਮਹਿਲਾਵਾਂ ‘ਚ ਵੀ ਹੁੰਦੀ ਹੈ ਸਭ ਤੋਂ ਜ਼ਿਆਦਾ ਘਾਟ – ਮਰਦਾਂ ਦੇ ਮੁਕਾਬਲੇ ਮਹਿਲਾਵਾਂ ‘ਚ ਕੈਲਸ਼ੀਅਮ ਦੀ ਘਾਟ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਮਹਾਂਵਾਰੀ, ਗਰਭ ਅਵਸਥਾ, ਮੈਨੋਪੌਜ਼ ਦੇ ਸਮੇਂ ਉਨ੍ਹਾਂ ਦੇ ਸ਼ਰੀਰ ‘ਚ ਕੈਲਸ਼ੀਅਮ ਦੀ ਖ਼ਪਤ ਵੱਧ ਜਾਂਦੀ ਹੈ। ਅਜਿਹੇ ‘ਚ ਮਰਦਾਂ ਦੇ ਮੁਕਾਬਲੇ ਮਹਿਲਾਵਾਂ ਨੂੰ ਇਸ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ।
ਕੈਲਸ਼ੀਅਮ ਦੀ ਪੂਰਤੀ ਲਈ ਇਨ੍ਹਾਂ ਚੀਜ਼ਾਂ ਦੀ ਆਪਣੀ ਖ਼ੁਰਾਕ ‘ਚ ਕਰੋ ਵਰਤੋਂ
ਬੀਜ – ਚਿਆ ਸੀਡਜ਼ (ਸੈਂਟਰਲ ਅਤੇ ਸਾਊਥ ਅਮੈਰੀਕਾ ‘ਚ ਪਾਇਆ ਜਾਣ ਵਾਲਾ ਇੱਕ ਬੂਟਾ), ਅਲਸੀ, ਕੱਦੂ ਅਤੇ ਤਿਲਾਂ ਦੇ ਬੀਜ ਕੈਲਸ਼ੀਅਮ ਦੇ ਚੰਗੇ ਸਰੋਤ ਹੁੰਦੇ ਹਨ। ਇਨ੍ਹਾਂ ‘ਚ ਕੈਲਸ਼ੀਅਮ ਦੇ ਨਾਲ-ਨਾਲ ਪ੍ਰੋਟੀਨ ਅਤੇ ਓਮੈਗਾ-3 ਫ਼ੈਟੀ ਐਸਿਡ ਵੀ ਭਰਪੂਰ ਮਾਤਰਾ ‘ਚ ਹੁੰਦਾ ਹੈ ਜਿਨ੍ਹਾਂ ਦਾ ਸੇਵਨ ਤੁਹਾਨੂੰ ਸਿਹਤਮੰਦ ਰੱਖਣ ‘ਚ ਮਦਦ ਕਰੇਗਾ।
ਦਹੀਂ – ਇੱਕ ਕੱਪ ਪਲੇਨ ਦਹੀਂ ‘ਚ 30 ਫ਼ੀਸਦੀ ਕੈਲਸ਼ੀਅਮ ਦੇ ਨਾਲ-ਨਾਲ ਫ਼ਾਸਫ਼ੋਰਸ, ਪੋਟੈਸ਼ੀਅਮ, ਵਾਇਟਾਮਿਨ-B2 ਅਤੇ B12 ਹੁੰਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਦੁੱਧ ਨਹੀਂ ਪੀਂਦੇ ਤਾਂ ਇਸ ਦਾ ਸੇਵਨ ਕਰ ਸਕਦੇ ਹੋ।
ਬੀਨਜ਼ – ਇੱਕ ਕੱਪ ਬੀਨਜ਼ ‘ਚ 24 ਫ਼ੀਸਦੀ ਤਕ ਕੈਲਸ਼ੀਅਮ ਹੁੰਦਾ ਹੈ। ਇਸ ਲਈ ਬੀਨਜ਼ ਦਾ ਸੇਵਨ ਕਰਨ ਨਾਲ ਸ਼ਰੀਰ ‘ਚ ਕੈਲਸ਼ੀਅਮ ਦੀ ਘਾਟ ਪੂਰੀ ਹੋ ਜਾਂਦੀ ਹੈ।
ਪਨੀਰ – ਪਨੀਰ ਦਾ ਸੇਵਨ ਕਰਨ ਨਾਲ ਵੀ ਸ਼ਰੀਰ ‘ਚ ਕੈਲਸ਼ੀਅਮ ਦੀ ਘਾਟ ਦੂਰ ਹੁੰਦੀ ਹੈ। ਇਸ ‘ਚ ਕੈਲਸ਼ੀਅਮ ਦੇ ਨਾਲ-ਨਾਲ ਪ੍ਰੋਟੀਨ ਭਰਪੂਰ ਮਾਤਰਾ ‘ਚ ਹੁੰਦਾ ਹੈ, ਜਿਸ ਨਾਲ ਤੁਸੀਂ ਕਈ ਹੈਲਥ ਸਬੰਧੀ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ।
ਬਾਦਾਮ – ਬਾਦਾਮ ਖਾਣ ਨਾਲ ਸਿਰਫ਼ ਦਿਮਾਗ਼ ਹੀ ਤੇਜ਼ ਨਹੀਂ ਹੁੰਦਾ ਸਗੋਂ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਬਾਦਾਮਾਂ ‘ਚ ਕੈਲਸ਼ੀਅਮ ਪਾਇਆ ਜਾਂਦਾ ਹੈ। ਅਜਿਹੇ ‘ਚ ਤੁਸੀਂ ਬਾਦਾਮ ਨੂੰ ਆਪਣੀ ਡਾਈਟ ‘ਚ ਜ਼ਰੂਰ ਸ਼ਾਮਿਲ ਕਰੋ।
ਪਾਲਕ – ਪਾਲਕ ‘ਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦਾ ਹੈ। 100 ਗ੍ਰਾਮ ਪਾਲਕ ‘ਚ 99 ਮਿਲੀ. ਕੈਲਸ਼ੀਅਮ ਹੁੰਦਾ ਹੈ। ਸ਼ਰੀਰ ਨੂੰ ਸਿਹਤਮੰਦ ਰੱਖਣ ਲਈ ਹਫ਼ਤੇ ‘ਚ ਘੱਟ ਤੋਂ ਘੱਟ ਤਿੰਨ ਵਾਰ ਪਾਲਕ ਜ਼ਰੂਰ ਖਾਓ।
ਸੋਇਆ ਦੁੱਧ ਜਾਂ ਤੋਫ਼ੂ – ਜੇਕਰ ਤੁਹਾਨੂੰ ਵੀ ਦੁੱਧ ਪੀਣਾ ਪਸੰਦ ਨਹੀਂ ਹੈ ਤਾਂ ਤੁਸੀਂ ਸੋਇਆ ਦੁੱਧ ਜਾਂ ਤੋਫ਼ੂ ਨੂੰ ਆਪਣੀ ਡਾਈਟ ‘ਚ ਸ਼ਾਮਿਲ ਕਰ ਸਕਦੇ ਹੋ। ਇਨ੍ਹਾਂ ‘ਚ ਕੈਲਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ।
ਭਿੰਡੀ – ਇੱਕ ਕੌਲੀ ਭਿੰਡੀ ‘ਚ 40 ਗ੍ਰਾਮ ਕੈਲਸ਼ੀਅਮ ਹੁੰਦਾ ਹੈ। ਇਸ ਨੂੰ ਹਫ਼ਤੇ ‘ਚ ਦੋ ਵਾਰ ਖਾਣ ਨਾਲ ਦੰਦ ਖ਼ਰਾਬ ਨਹੀਂ ਹੁੰਦੇ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
ਮਰਦਾਨਾ ਕਮਜ਼ੋਰੀ, ਢਿੱਲਾਪਨ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ‘ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛਾਈਆਂ ਤੋਂ ਛੁਟਕਾਰਾ ਪਾਉਣ ਲਈ ਜੜੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ‘ਤੇ ਫ਼ੋਨ ਕਰੋ।