ਬੌਲੀਵੁਡ ਅਦਾਕਾਰਾ ਦੀਆ ਮਿਰਜ਼ਾ ਇਨ੍ਹੀਂ ਦਿਨੀਂ ਮਾਲਦੀਵਜ਼ ‘ਚ ਸਮਾਂ ਬਤੀਤ ਕਰ ਰਹੀ ਹੈ। ਦੀਆ ਅਤੇ ਉਸ ਦੇ ਪਤੀ ਵੈਭਵ ਰੇਖੀ ਵਿਆਹ ਤੋਂ ਬਾਅਦ ਛੁੱਟੀਆਂ ਮਨਾਉਣ ਲਈ ਮਾਲਦੀਵਜ਼ ਗਏ ਹੋਏ ਹਨ। ਹੁਣ ਅਦਾਕਾਰਾ ਨੇ ਆਪਣੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ।
ਦੀਆ ਮਿਰਜ਼ਾ ਨੇ ਗ੍ਰੀਨ ਬਿਕੀਨੀ ਅਤੇ ਫ਼ਲੋਰਲ ਸ਼ਰੱਗ ਪਹਿਨ ਕੇ ਕੁੱਝ ਤਸਵੀਰਾਂ ਪੋਸਟ ਕੀਤੀਆਂ ਹਨ। ਦੀਆ ਮਿਰਜ਼ਾ ਨੂੰ ਇਨ੍ਹਾਂ ਤਸਵੀਰਾਂ ‘ਚ ਸਮੁੰਦਰ ਦੇ ਸਾਹਮਣੇ ਖੜ੍ਹੇ ਹੋ ਕੇ ਪੋਜ਼ ਦਿੰਦੇ ਦੇਖਿਆ ਜਾ ਸਕਦਾ ਹੈ। ਤਸਵੀਰਾਂ ਦੀ ਕੈਪਸ਼ਨ ‘ਚ ਦੀਆ ਨੇ ਦੱਸਿਆ ਕਿ ਇਹ ਤਸਵੀਰਾਂ ਉਸ ਦੇ ਪਤੀ ਵੈਭਵ ਨੇ ਖਿੱਚੀਆਂ ਹਨ।
ਦੀਆ ਮਿਰਜ਼ਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ ਅਤੇ ਕੌਮੈਂਟਸ ‘ਚ ਵੀ ਖ਼ੂਬ ਤਾਰੀਫ਼ ਕਰ ਰਹੇ ਹਨ। ਦੀਆ ਨੇ ਦੱਿਸਆ ਹੈ ਕਿ ਉਹ ਮਾਲਦੀਵ ‘ਚ ਆਪਣੇ ਸਮੇਂ ਦਾ ਖ਼ੂਬ ਆਨੰਦ ਮਾਣ ਰਹੀ ਹੈ। ਉਸ ਦੀਆਂ ਤਸਵੀਰਾਂ ਇਸ ਗੱਲ ਦਾ ਸਾਫ਼ ਸਬੂਤ ਹਨ।
ਦੱਸਣਯੋਗ ਹੈ ਕਿ 15 ਫ਼ਰਵਰੀ 2021 ਨੂੰ ਦੀਆ ਮਿਰਜ਼ਾ ਨੇ ਵੈਭਵ ਰੇਖੀ ਨਾਲ ਵਿਆਹ ਕਰਵਾਇਆ ਸੀ। ਇਸ ਵਿਆਹ ‘ਚ ਦੋਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ ਅਤੇ ਵੈਭਵ ਦੀ ਬੇਟੀ ਸਮਾਇਰਾ, ਦੀਆ ਨੂੰ ਮੰਡਪ ਤਕ ਲੈ ਕੇ ਆਈ ਸੀ। ਦੀਆ ਤੋਂ ਪਹਿਲਾਂ ਵੈਭਵ ਨੇ ਸੁਨੈਨਾ ਰੇਖੀ ਨਾਲ ਵਿਆਹ ਕਰਵਾਇਆ ਸੀ ਜਿਸ ਤੋਂ ਉਸ ਦੀ ਬੇਟੀ ਸਮਾਇਰਾ ਹੈ।
ਉਥੇ ਵੈਭਵ ਤੋਂ ਪਹਿਲਾਂ ਦੀਆ ਮਿਰਜ਼ਾ ਨੇ ਸਾਹਿਲ ਸੰਘਾ ਨਾਲ ਵਿਆਹ ਕਰਵਾਇਆ ਸੀ। 11 ਸਾਲ ਇਕੱਠਿਆਂ ਰਹਿਣ ਤੋਂ ਬਾਅਦ ਦੋਵਾਂ ਦਾ ਤਲਾਕ 2019 ‘ਚ ਹੋ ਗਿਆ ਸੀ। ਵੈਭਵ ਅਤੇ ਦੀਆ ਦੋਹਾਂ ਦਾ ਹੀ ਇਹ ਦੂਜਾ ਵਿਆਹ ਹੈ।