ਚੰਡੀਗੜ੍ਹ – IPL ਦੇ 14ਵੇਂ ਸੀਜ਼ਨ ਨੂੰ ਸ਼ੁਰੂ ਹੋਣ ਵਿੱਚ ਕੁੱਝ ਹੀ ਦਿਨ ਬਚੇ ਹਨ। ਉਥੇ ਹੀ ਪੰਜਾਬ ਕਿੰਗਜ਼ ਫ਼ਰੈਂਚਾਇਜ਼ ਨੇ ਟੀਮ ਦੀ ਨਵੀਂ ਜਰਜ਼ੀ ਲੌਂਚ ਕੀਤੀ ਹੈ। ਫ਼ਰੈਂਚਾਇਜ਼ ਨੇ ਇਸ ਵਾਰ ਜਰਜ਼ੀ ‘ਚ ਕਾਫ਼ੀ ਬਦਲਾਅ ਕੀਤੇ ਹਨ। ਪੰਜਾਬ ਦੀ ਜਰਜ਼ੀ ਵਿੱਚ ਹੁਣ ਸੁਨਹਿਰੀ ਰੰਗ ਦੀਆਂ ਧਾਰੀਆਂ ਦੇਖਣ ਨੂੰ ਮਿਲਣਗੀਆਂ ਜੋ ਕਿ ਪੁਰਾਣੀ ਜਰਜ਼ੀ ‘ਤੇ ਨਹੀਂ ਸਨ।
ਫ਼ਰੈਂਚਾਇਜ਼ ਨੇ ਆਪਣੇ ਟਵਿਟਰ ਹੈਂਡਲ ‘ਤੇ ਇਸ ਦੀ ਲਾਂਚ ਦੀ ਇੱਕ ਵੀਡੀਓ ਸਾਂਝੀ ਕੀਤੀ। ਇਸ ਵੀਡੀਓ ਵਿੱਚ ਟੀਮ ਦੇ ਕਪਤਾਨ ਕੇ. ਐਲ. ਰਾਹੁਲ ਦਾ ਨਾਮ ਲਿਖੀ ਇੱਕ ਜਰਜ਼ੀ ਦਿਖਾਈ ਗਈ ਹੈ। ਉਸ ਦੇ ਖੱਬੇ ਪਾਸੇ ਟੀਮ ਦਾ ਨਵਾਂ ਲੋਗੋ ਦਿੱਤਾ ਗਿਆ ਹੈ। ਇਸ ਲੋਗੋ ਦੇ ਅੰਦਰ ਟੀਮ ਦਾ ਨਾਮ ਲਿਖਿਆ ਹੋਇਆ ਹੈ ਅਤੇ ਦਹਾੜ ਲਗਾਉਂਦੇ ਸ਼ੇਰ ਦੀ ਤਸਵੀਰ ਵੀ ਹੈ। ਇਸ ਵਾਰ ਜਰਜ਼ੀ ਦੇ ਕਾਲਰਾਂ ਅਤੇ ਮੋਢਿਆਂ ‘ਤੇ ਗੋਲਡਨ ਰੰਗ ਦੀ ਪੱਟੀ ਹੈ। ਪੁਰਾਣੀ ਵਿੱਚ ਜੋ ਲੋਗੋ ਸੀ ਉਸ ਵਿੱਚ ਦੋ ਸ਼ੇਰ ਨਜ਼ਰ ਆਉਂਦੇ ਸਨ।
ਜ਼ਿਕਰਯੋਗ ਹੈ ਕਿ ਫ਼ਰੈਂਚਾਇਜ਼ ਨੇ ਪਹਿਲਾਂ ਟੀਮ ਦਾ ਨਾਮ ਕਿੰਗਜ਼ ਇਲੈਵਨ ਪੰਜਾਬ ਤੋਂ ਪੰਜਾਬ ਕਿੰਗਜ਼ ਰੱਖਿਆ ਅਤੇ ਹੁਣ ਜਰਜ਼ੀ ਵਿੱਚ ਵੱਡਾ ਬਦਲਾਅ ਕੀਤਾ ਹੈ। ਪੰਜਾਬ ਕਿੰਗਜ਼ ਦੇ ਪ੍ਰਸ਼ੰਸਕਾਂ ਨੂੰ ਇਹ ਜਰਜ਼ੀ ਕਾਫ਼ੀ ਪਸੰਦ ਆ ਰਹੀ ਹੈ। ਉਥੇ ਹੀ ਨਾਮ ਬਦਲਣ ਦੇ ਪਿੱਛੇ ਟੀਮ ਦੇ ਮਾਲਕਾਂ ਨੇ ਕਿਹਾ ਸੀ ਕਿ ਅਸੀਂ ਪਿਛਲੇ ਕੁੱਝ ਸਮੇਂ ਤੋਂ ਇਸ ਬਾਰੇ ਸੋਚ ਰਹੇ ਸੀ।