ਹਾਲ ਹੀ ‘ਚ ਫ਼ਿਲਮ ਸਾਈਨਾ ਰਿਲੀਜ਼ ਹੋਈ ਹੈ। ਇਸ ਫ਼ਿਲਮ ‘ਚ ਪਰਿਣੀਤੀ ਚੋਪੜਾ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਨੂੰ ਲੈ ਕੇ ਉਸ ਦੀ ਕਾਫ਼ੀ ਤਾਰੀਫ਼ ਕੀਤੀ ਜਾ ਰਹੀ ਹੈ। ਹੁਣ ਇੱਕ ਇੰਟਰਵਿਊ ਦੌਰਾਨ ਉਸ ਨੇ ਬੌਡੀ ਨੂੰ ਲੈ ਕੇ ਕੀਤੇ ਗਏ ਲੋਕਾਂ ਦੇ ਕੌਮੈਂਟਸ ‘ਤੇ ਪ੍ਰਤੀਕਿਰਿਆ ਦਿੱਤੀ ਹੈ।
ਪਰਿਣੀਤੀ ਚੋਪੜਾ ਹਾਲ ਹੀ ‘ਚ ਫ਼ਿਲਮ ਦਾ ਗਰਲ ਔਨ ਦਾ ਟਰੇਨ ‘ਚ ਵੀ ਨਜ਼ਰ ਆਈ ਸੀ। ਇਹ ਫ਼ਿਲਮ ਨੈੱਟਫ਼ਲਿਕਸ ‘ਤੇ ਰਿਲੀਜ਼ ਹੋਈ ਸੀ। ਪਰਿਣੀਤੀ ਚੋਪੜਾ ਆਪਣੀ ਆਉਣ ਵਾਲੀ ਫ਼ਿਲਮ ਦੀ ਪ੍ਰਮੋਸ਼ਨ ਕਰ ਰਹੀ ਹੈ। ਇੰਟਰਵਿਊ ‘ਚ ਉਸ ਨੇ ਆਪਣੇ ਵਧੇ ਭਾਰ ‘ਤੇ ਕੀਤੀਆਂ ਟਿੱਪਣੀਆਂ ‘ਤੇ ਗੱਲ ਕੀਤੀ।
ਉਸ ਨੇ ਦੱਸਿਆ ਕਿ ਜਦੋਂ ਉਸ ਨੂੰ ਲੋਕ ਇਸ ਚੀਜ਼ ਨੂੰ ਲੈ ਕੇ ਚਿੜਾਉਂਦੇ ਸਨ ਤਾਂ ਉਹ ਕਿਵੇਂ ਦਾ ਮਹਿਸੂਸ ਕਰਦੀ ਸੀ। ਬੌਲੀਵੁਡ ਬਬਲ ਨਾਲ ਗੱਲਬਾਤ ਦੌਰਾਨ ਪਰਿਣੀਤੀ ਨੇ ਕਿਹਾ, ”ਮੈਂ ਵਧੀਆ ਨਹੀਂ ਦਿਖ ਰਹੀ ਸੀ ਅਤੇ ਮੈਂ ਕੁੱਝ ਨਹੀਂ ਕਰ ਰਹੀ ਸੀ। ਮੈਨੂੰ ਲੱਗਦਾ ਹੈ ਕਿ ਜੇਕਰ ਕੁੱਝ ਕਰਦੀ ਫ਼ਿਰ ਵੀ ਲੋਕ ਇਸ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੰਦੇ ਤਾਂ ਮੈਨੂੰ ਜ਼ਿਆਦਾ ਦੁੱਖ ਹੋਣਾ ਸੀ, ਪਰ ਮੈਂ ਲਗਾਤਾਰ ਆਪਣੇ ਕੰਮ ਵੱਲ ਧਿਆਨ ਦਿੰਦੀ ਰਹੀ। ਮੈਂ ਫ਼ਿਟਨੈੱਸ ‘ਤੇ ਵੀ ਧਿਆਨ ਦੇ ਰਹੀ ਸੀ ਅਤੇ ਮੈਨੂੰ ਪਤਾ ਸੀ ਕਿ ਛੇ ਮਹੀਨੇ ਜਾਂ ਸਾਲ ਭਰ ‘ਚ ਫ਼ਿੱਟ ਹੋ ਜਾਵਾਂਗੀ।
ਪਰਿਣੀਤੀ ਨੇ ਅੱਗੇ ਕਿਹਾ ਕਿ ਇਹ ਧਰਤੀ ‘ਤੇ ਸਭ ਤੋਂ ਬਕਵਾਸ ਚੀਜ਼ ਹੈ। ਇਹ ਇਸ ਤਰ੍ਹਾਂ ਹੈ ਕਿ ਕਿਸੇ ਦੀਆਂ ਅੱਖਾਂ ਕਾਲੀਆਂ ਹਨ ਤਾਂ ਉਸ ਨੂੰ ਉਸ ਲਈ ਪਰੇਸ਼ਾਨ ਕਰਨਾ। ਇਹ ਬਹੁਤ ਆਮ ਗੱਲ ਹੈ ਕਿ ਤੁਹਾਨੂੰ ਆਪਣੀ ਫ਼ਿਟਨੈੱਸ ‘ਤੇ ਧਿਆਨ ਦੇਣਾ ਚਾਹੀਦਾ ਹੈ। ਸਮੱਸਿਆ ਇਹ ਹੈ ਕਿ ਲੋਕ ਆਪਣੀ ਤੁਲਨਾ ਪਰਦੇ ‘ਤੇ ਦਿਖ ਰਹੇ ਲੋਕਾਂ ਨਾਲ ਕਰਦੇ ਹਨ ਜਦੋਂਕਿ ਤੁਹਾਨੂੰ ਸਿਰਫ਼ ਫ਼ਿੱਟ ਹੋਣਾ ਚਾਹੀਦਾ ਹੈ।”
ਪਰਿਣੀਤੀ ਚੋਪੜਾ ਨੇ ਇਹ ਵੀ ਕਿਹਾ ਕਿ ਜੋ ਲੋਕ ਉਸ ‘ਤੇ ਨੈਗੇਟਿਵ ਕੌਮੈਂਟਸ ਕਰਦੇ ਹਨ ਉਹ ਜ਼ਿੰਦਗੀ ‘ਚ ਪਰੇਸ਼ਾਨ ਹੁੰਦੇ ਹਨ। ਪਰਿਣੀਤੀ ਚੋਪੜਾ ਫ਼ਿਲਮ ਸਾਈਨਾ ‘ਚ ਨਜ਼ਰ ਆ ਰਹੀ ਹੈ। ਇਸ ਫ਼ਿਲਮ ਤੋਂ ਇਲਾਵਾ ਉਹ ਐਨੀਮਲ ‘ਚ ਵੀ ਨਜ਼ਰ ਆਵੇਗੀ। ਇਸ ਫ਼ਿਲਮ ‘ਚ ਰਣਬੀਰ ਕੂਪਰ ਅਤੇ ਅਨਿਲ ਕਪੂਰ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।