ਬੌਲੀਵੁਡ ਦੇ ਬਾਦਸ਼ਾਹ ਸ਼ਾਹਰੁਖ਼ ਖ਼ਾਨ ਤਿੰਨ ਸਾਲਾਂ ਦੇ ਲੰਮੇ ਇੰਤਜਾਰ ਤੋਂ ਬਾਅਦ ਫ਼ਿਲਮਾਂ ‘ਚ ਵਾਪਸੀ ਕਰਨ ਵਾਲੇ ਹਨ। ਸ਼ਾਹਰੁਖ਼ ਆਖਰੀ ਵਾਰ ਸਾਲ 2018 ‘ਚ ਆਈ ਫ਼ਿਲਮ ਜ਼ੀਰੋ ‘ਚ ਨਜ਼ਰ ਆਏ ਸਨ, ਅਤੇ ਉਸ ਤੋਂ ਬਾਅਦ ਹੁਣ ਸ਼ਾਹਰੁਖ਼ ਪਠਾਨ ਫ਼ਿਲਮ ਨਾਲ ਵਾਪਸੀ ਕਰ ਰਹੇ ਹਨ। ਇਸ ਫ਼ਿਲਮ ਲਈ ਯਸ਼ਰਾਜ ਪ੍ਰੋਡਕਸ਼ਨ ਨੇ ਸ਼ਾਹਰੁਖ਼ ਖ਼ਾਨ ਨੂੰ 100 ਕਰੋੜ ਰੁਪਏ ਦਿੱਤੇ ਹਨ ਜਿਸ ਤੋਂ ਬਾਅਦ ਹੁਣ ਸ਼ਾਹਰੁਖ਼ ਬੌਲੀਵੁਡ ਦੇ ਸਭ ਤੋਂ ਵੱਧ ਫ਼ੀਸ ਲੈਣ ਵਾਲੇ ਅਦਾਕਾਰ ਬਣ ਚੁੱਕੇ ਹਨ। ਹਾਲਾਂਕਿ ਸ਼ਾਹਰੁਖ਼ ਤੋਂ ਇਲਾਵਾ ਵੀ ਕੁੱਝ ਅਜਿਹੇ ਸਿਤਾਰੇ ਬੀਲੀਵੁਡ ‘ਚ ਮੌਜੂਦ ਹਨ ਜੋ ਫ਼ਿਲਮਾਂ ‘ਚ ਕੰਮ ਕਰਨ ਲਈ ਮੋਟੀ ਫ਼ੀਸ ਲੈਂਦੇ ਹਨ
ਅਕਸ਼ੇ ਕੁਮਾਰ – ਸ਼ਾਹਰੁਖ਼ ਤੋਂ ਪਹਿਲਾਂ ਅਕਸ਼ੇ ਕੁਮਾਰ ਬੌਲੀਵੁਡ ਦੇ ਸਭ ਤੋਂ ਵੱਧ ਫ਼ੀਸ ਲੈਣ ਵਾਲੇ ਅਦਾਕਾਰ ਸਨ। ਅਕਸ਼ੇ ਕੁਮਾਰ ਹਰ ਫ਼ਿਲਮ ਲਈ 80-85 ਕਰੋੜ ਰੁਪਏ ਲੈਂਦੇ ਸਨ। ਹਾਲ ਹੀ ‘ਚ ਅਕਸ਼ੇ ਨੇ ਆਪਣੀ ਫ਼ੀਸ ਹੋਰ ਵਧਾ ਲਈ ਹੈ ਜਿਸ ਤੋਂ ਬਾਅਦ ਅਦਾਕਾਰ ਦੀ ਫ਼ੀਸ 100 ਕਰੋੜ ਦੇ ਆਲੇ-ਦੁਆਲੇ ਪਹੁੰਚ ਗਈ ਹੈ।
ਸਲਮਾਨ ਖ਼ਾਨ – ਸਲਮਾਨ ਖ਼ਾਨ ਇਸ ਲਿਸਟ ‘ਚ ਤੀਜੇ ਨੰਬਰ ‘ਤੇ ਹਨ। ਸਲਮਾਨ ਸਾਲ 2020 ਤਕ ਹਰ ਫ਼ਿਲਮ ਲਈ 60-65 ਕਰੋੜ ਰੁਪਏ ਲੈਂਦੇ ਸਨ ਪਰ ਇਹ ਫ਼ੀਸ ਹੁਣ ਵੱਧ ਕੇ 100 ਕਰੋੜ ਦੇ ਨੇੜੇ ਹੋ ਚੁੱਕੀ ਹੈ।
ਆਮਿਰ ਖ਼ਾਨ – ਆਮਿਰ ਖ਼ਾਨ 2020 ਤਕ ਹਰ ਫ਼ਿਲਮ ਦੇ 50 ਕਰੋੜ ਰੁਪਏ ਲੈਂਦੇ ਸਨ, ਪਰ ਦੰਗਲ ਦੀ ਸਫ਼ਲਤਾ ਤੋਂ ਬਾਅਦ ਆਮਿਰ ਦੀ ਫ਼ੀਸ 75 ਕਰੋੜ ਰੁਪਏ ਹੋ ਚੁੱਕੀ ਹੈ।
ਰਿਤਿਕ ਰੌਸ਼ਨ – ਵਾਰ ਅਤੇ ਸੁਪਰ 30 ਵਰਗੀਆਂ ਫ਼ਿਲਮਾਂ ‘ਚ ਨਜਰ ਆ ਚੁੱਕੇ ਅਦਾਕਾਰ ਰਿਤਿਕ ਰੌਸ਼ਨ ਹਰ ਫ਼ਿਲਮ ਲਈ 67 ਕਰੋੜ ਰੁਪਏ ਲੈਂਦੇ ਹਨ। ਰਿਤਿਕ ਜਲਦ ਹੀ ਕ੍ਰਿਸ਼ 4 ‘ਚ ਨਜ਼ਰ ਆਉਣ ਵਾਲੇ ਹਨ।
ਰਣਬੀਰ ਕਪੂਰ – ਰਣਬੀਰ ਕਪੂਰ ਕੁੱਝ ਸਾਲ ਪਹਿਲਾਂ ਤਕ ਹਰ ਫ਼ਿਲਮ ਲਈ 20 ਤੋਂ 25 ਕਰੋੜ ਰੁਪਏ ਫ਼ੀਸ ਵਜੋਂ ਲੈਂਦੇ ਸਨ ਜੋ 2021 ‘ਚ 60 ਕਰੋੜ ਰੁਪਏ ਹੋ ਚੁੱਕੀ ਹੈ।