ਮੈਲਬਰਨ – ਸਟੀਵ ਸਮਿਥ ਨੇ ਕਿਹਾ ਕਿ ਜੇਕਰ ਮੁੜ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਆਸਟਰੇਲੀਆ ਦੀ ਕਪਤਾਨੀ ਕਰਨਾ ਪਸੰਦ ਕਰਨਗੇ। ਇਸ ‘ਤੇ ਆਸਟਰੇਲੀਆਈ ਕੋਚ ਜਸਟਿਨ ਲੈਂਗਰ ਨੇ ਕਿਹਾ ਕਿ ਟਿਮ ਪੇਨ (ਟੈੱਸਟ ਕਪਤਾਨ) ਅਤੇ ਐਰੋਨ ਫ਼ਿੰਚ ਦੇ ਰੂਪ ‘ਚ ਸਫ਼ੈਦ ਗੇਂਦ ਦੇ ਕਪਤਾਨ ਦੇ ਨਾਲ ਟੀਮਾਂ ਚੰਗੇ ਹੱਥਾਂ ‘ਚ ਹਨ।
ਲੈਂਗਰ ਨੇ ਕਿਹਾ, ”ਸਾਡੇ ਕੋਲ ਦੋ ਬਹੁਤ ਚੰਗੇ ਕਪਤਾਨ ਅਤੇ ਦੋ ਮਹੱਤਵਪੂਰਨ ਮੁਕਾਬਲੇ ਹਨ – ਇੱਕ ਐਸ਼ੇਜ਼ ਅਤੇ ਇੱਕ T-20 ਵਰਲਡ ਕੱਪ। ਸਾਡਾ ਭਵਿੱਖ ਚੰਗਾ ਲੱਗ ਰਿਹੈ। ਕਪਤਾਨੀ ਲਈ ਸਥਾਨ ਉਪਲਬਧ ਨਹੀਂ। ਸਮਿਥ ਪਹਿਲੀ ਵਾਰ ਮੌਕਾ ਮਿਲਣ ‘ਤੇ ਆਸਟਰੇਲੀਆ ਦੀ ਅਗਵਾਈ ਕਰਨ ਲਈ ਆਪਣੀ ਬੇਸਬਰੀ ਬਾਰੇ ਗੱਲ ਕਰਨ ਲਈ ਬਾਹਰ ਆਇਆ। ਮਾਰਚ 2018 ‘ਚ ਦੱਖਣੀ ਅਫ਼ਰੀਕਾ ਖ਼ਿਲਾਫ਼ ਕੇਪਟਾਊਨ ਟੈੱਸਟ ‘ਚ ਗੇਂਦ ਨਾਲ ਛੇੜਛਾੜ ‘ਚ ਸ਼ਾਮਲ ਹੋਣ ਦੀ ਪੁਸ਼ਟੀ ਤੋਂ ਬਾਅਦ ਸਮਿਥ ਨੂੰ ਕਪਤਾਨ ਦੇ ਤੌਰ ‘ਤੇ ਹਟਾ ਦਿੱਤਾ ਗਿਆ ਸੀ।
ਸਮਿਥ ਨੇ ਕਿਹਾ, ‘@ਮੇਰੇ ਕੋਲ ਯਕੀਨੀ ਤੌਰ ‘ਤੇ ਇਸ ਬਾਰੇ ‘ਚ ਸੋਚਣ ਲਈ ਬਹੁਤ ਸਮਾਂ ਹੈ ਅਤੇ ਮੈਨੂੰ ਲੱਗਦਾ ਹੈ ਕਿ ਹੁਣ ਮੈਂ ਇੱਕ ਅਜਿਹੀ ਸਥਿਤੀ ‘ਤੇ ਪਹੁੰਚ ਗਿਆ ਹਾਂ ਜਿੱਥੇ ਜੇਕਰ ਮੌਕਾ ਫ਼ਿਰ ਤੋਂ ਆਇਆ ਤਾਂ ਮੈਂ ਬਹੁਤ ਹੀ ਉਤਸ਼ਾਹਿਤ ਹੋਵਾਂਗਾ। ਜੇਕਰ ਕ੍ਰਿਕਟ ਆਸਟਰੇਲੀਆ ਚਾਹੁੰਦਾ ਹੈ ਕਿ ਇਹ ਟੀਮ ਲਈ ਸਰਵਸ੍ਰੇਸ਼ਠ ਹੈ ਤਾਂ ਯਕੀਨੀ ਤੌਰ ‘ਤੇ ਇਸ ‘ਚ ਮੇਰੀ ਦਿਲਚਸਪੀ ਹੋਵੇਗੀ।” ਸਮਿਥ ਨੇ ਕਿਹਾ ਕਿ ਗੇਂਦ ਨਾਲ ਛੇੜਛਾੜ ਵਾਲੀ ਘਟਨਾ ਸਾਰੀ ਜ਼ਿੰਦਗੀ ਲਈ ਉਸ ਦੇ ਨਾਂ ਨਾਲ ਜੁੜੀ ਰਹੇਗੀ, ਪਰ ਉਹ ਇਸ ਨੂੰ ਫ਼ਿਰ ਤੋਂ ਕਪਤਾਨੀ ਸੰਭਾਲਣ ਦੀ ਰਾਹ ‘ਚ ਅੜਿੱਕਾ ਨਹੀਂ ਬਣਨ ਦੇਵੇਗਾ। ਜੇਕਰ ਮੇਰੀ ਇੱਛਾ ਪੂਰੀ ਨਹੀਂ ਹੁੰਦੀ ਤਾਂ ਵੀ ਮੈਂ ਟੀਮ ਦੇ ਕਪਤਾਨ ਦਾ ਉਸੇ ਤਰ੍ਹਾਂ ਨਾਲ ਸਮਰਥਨ ਜਾਰੀ ਰੱਖਾਂਗਾ ਜਿਵੇਂ (ਟੈੱਸਟ ਕਪਤਾਨ) ਟਿਮ ਪੇਨ ਅਤੇ ਫ਼ਿੰਚੀ (ਵਨ-ਡੇ ਕਪਤਾਨ ਐਰੋਨ ਫ਼ਿੰਚ) ਦਾ ਸਮਰਥਨ ਕਰਦਾ ਰਿਹਾ ਹਾਂ।”