ਬੌਲੀਵੁਡ ਅਦਾਕਾਰਾ ਸੋਨਾਕਸ਼ੀ ਸਿਨਹਾ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਭਾਵੇਂ ਹੀ ਸੋਨਾਕਸ਼ੀ ਇਸ ਸਮੇਂ ਮੁੰਬਈ ‘ਚ ਹੋਵੇ, ਪਰ ਉਸ ਦਾ ਦਿਲ ਇੰਡੀਆ ‘ਚ ਨਹੀਂ ਸਗੋਂ ਮਾਲਦੀਵਜ਼ ‘ਚ ਹੈ। ਸੋਨਾਕਸ਼ੀ ਨੂੰ ਮਾਲਦੀਵਹਖ ਦੇ ਬੀਚਾਂ ਅਤੇ ਸਨਸੈੱਟ ਦੀ ਬਹੁਤ ਯਾਦ ਆ ਰਹੀ ਹੈ ਅਤੇ ਇਸ ਲਈ ਉਸ ਨੇ ਆਪਣੀ ਮਾਲਦੀਵਜ਼ ਟਰਿੱਪ ਦੀ ਬਿਕੀਨੀ ‘ਚ ਇੱਕ ਸੁਪਰਹੌਟ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ।
ਸੋਨਾਕਸ਼ੀ ਨੇ ਆਪਣੀ ਇਨਸਟਾਗ੍ਰੈਮ ਪ੍ਰੋਫ਼ਾਈਲ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ‘ਚ ਉਹ ਬੀਚ ‘ਤੇ ਬਲੈਕ ਬਿਕੀਨੀ ‘ਚ ਸਨਸੈੱਟ ਦੇ ਨਾਲ ਫ਼ਲੋਟਿੰਗ ਬੌਸ ‘ਚ ਆਪਣੇ ਖਾਣੇ ਦਾ ਮਜ਼ਾ ਲੈਂਦੀ ਦਿਖਾਈ ਦੇ ਰਹੀ ਹੈ। ਸੋਨਾਕਸ਼ੀ ਦੀ ਇਸ ਤਸਵੀਰ ਨੂੰ ਉਸ ਦੇ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਸੋਨਾਕਸ਼ੀ ਨੇ ਲਿਖਿਆ, ”ਮੈਨੂੰ ਵਾਪਿਸ ਲੈ ਜਾਓ।”
ਸੋਨਾਕਸ਼ੀ ਦੇ ਫ਼ਿਲਮਾਂ ‘ਚ ਕੰਮ ਦੀ ਗੱਲ ਕਰੀਏ ਤਾਂ ਉਸ ਨੇ 2010 ‘ਚ ਅਦਾਕਾਰ ਸਲਮਾਨ ਖ਼ਾਨ ਨਾਲ ਫ਼ਿਲਮ ਦਬੰਗ ਨਾਲ ਡੈਬੀਊ ਕੀਤਾ ਸੀ। ਪਿਛਲੀ ਵਾਰ ਉਹ ਸਲਮਾਨ ਖ਼ਾਨ ਦੇ ਨਾਲ ਦਬੰਗ ਦੇ ਸੀਕਵਲ ਦਬੰਗ 3 ‘ਚ ਨਜ਼ਰ ਆਈ ਸੀ। ਹੁਣ ਸੋਨਾਕਸ਼ੀ ਆਪਣੀ ਅਗਲੀ ਫ਼ਿਲਮ ਭੁਜ: ਦਾ ਪ੍ਰਾਈਡ ਔਫ਼ ਇੰਡੀਆ ‘ਚ ਨਜ਼ਰ ਆਵੇਗੀ ਜਿਸ ‘ਚ ਉਸ ਨਾਲ ਅਦਾਕਾਰ ਅਜੇ ਦੇਵਗਨ ਲੀਡ ਰੋਲ ‘ਚ ਹਨ। ਇਹ ਫ਼ਿਲਮ ਸਿਨੇਮਾਘਰ ਦੀ ਬਜਾਏ OTT ਪਲੈਟਫ਼ੌਰਮ ‘ਤੇ ਰਿਲੀਜ਼ ਕੀਤੀ ਜਾਵੇਗੀ।