ਬੌਲੀਵੁਡ ਦੀ ਕਈ ਅਦਾਕਾਰਾਂ ਨੇ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਪ੍ਰੈਗਨੈਂਸੀ ਦੀ ਜਾਣਕਾਰੀ ਸਾਰਿਆਂ ਸਾਹਮਣੇ ਰੱਖੀ ਹੈ। ਇਸ ਲਿਸਟ ‘ਚ ਬੌਲੀਵੁਡ ਦੀਆਂ ਕਈ ਨਾਮੀ ਹਸਤੀਆਂ ਦੇ ਨਾਂ ਸ਼ਾਮਿਲ ਹਨ। ਇਸ ਲਿਸਟ ‘ਚ ਨੇਹਾ ਧੂਪੀਆ, ਦੀਆ ਮਿਰਜ਼ਾ, ਅਮ੍ਰਿਤਾ ਰਾਓ, ਨਤਾਸ਼ਾ ਦੇ ਨਾਂ ਸ਼ਾਮਿਲ ਹਨ।
ਕ੍ਰਿਕਟਰ ਹਾਰਦਿਕ ਪਾਂਡਿਆ ਅਤੇ ਨਤਾਸ਼ਾ – ਜਨਵਰੀ 2020 ‘ਚ ਕ੍ਰਿਕਟਰ ਹਾਰਦਿਕ ਪਾਂਡਿਆ ਅਤੇ ਨਤਾਸ਼ਾ ਨੇ ਆਪਣੇ ਪਹਿਲੇ ਬੱਚੇ ਦੇ ਇਸ ਦੁਨੀਆਂ ‘ਚ ਆਉਣ ਦੀ ਜਾਣਕਾਰੀ ਲੋਕਾਂ ਨਾਲ ਸ਼ੇਅਰ ਕੀਤੀ ਸੀ। ਜੁਲਾਈ 2020 ‘ਚ ਨਤਾਸ਼ਾ ਨੇ ਬੇਟੇ ਨੂੰ ਜਨਮ ਦਿੱਤਾ ਸੀ।
ਅੰਗਦ ਬੇਦੀ ਅਤੇ ਨੇਹਾ ਧੂਪੀਆ – ਅੰਗਦ ਬੇਦੀ ਨਾਲ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਨੇਹਾ ਧੂਪੀਆ ਨੇ ਪ੍ਰੈਗਨੈਂਟ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਸੀ। ਨੇਹਾ ਨੇ ਬੇਟੀ ਮੇਹਰ ਨੂੰ ਜਨਮ ਦਿੱਤਾ।
ਦੀਆ ਮਿਰਜ਼ਾ – ਦੀਆ ਮਿਰਜ਼ਾ ਨੇ ਹਾਲ ਹੀ ‘ਚ ਦੂਜਾ ਵਿਆਹ ਕਰਵਾਇਆ ਹੈ। ਫ਼ਰਵਰੀ ‘ਚ ਵਿਆਹ ਤੋਂ ਬਾਅਦ ਦੀਆ ਮਿਰਜ਼ਾ ਨੇ ਹਾਲ ਹੀ ‘ਚ ਆਪਣੇ ਪ੍ਰੈਗਨੈਂਟ ਹੋਣ ਦੀ ਜਾਣਕਾਰੀ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਸੀ।
ਸੇਲਿਨਾ ਜੇਟਲੀ – ਸੇਲਿਨਾ ਜੇਟਲੀ ਨੇ ਸਾਲ 2011 ‘ਚ ਵਿਆਹ ਕੀਤਾ ਸੀ। ਨੌਂ ਮਹੀਨੇ ਤੋਂ ਪਹਿਲਾਂ ਹੀ ਉਨ੍ਹਾਂ ਆਪਣੇ ਪ੍ਰੈਗਨੈਂਟ ਹੋਣ ਦੀ ਜਾਣਕਾਰੀ ਦਿੱਤੀ ਸੀ।
ਕੋਂਕਣਾ ਸੇਨ – ਰਣਵੀਰ ਸ਼ੋਰੀ ਦੇ ਨਾਲ ਵਿਆਹ ਦੇ ਕੁਝ ਦਿਨਾਂ ਬਾਅਦ ਕੋਂਕਣਾ ਸੇਨ ਨੇ ਆਪਣੀ ਪ੍ਰੈਗਨੈਂਸੀ ਬਾਰੇ ਲੋਕਾਂ ਨੂੰ ਦੱਸਿਆ।
ਅੰਮ੍ਰਿਤਾ ਰਾਵ – ਮੀਡੀਆ ਰਿਪੋਰਟਾਂ ਮੁਤਾਬਿਕ ਅੰਮ੍ਰਿਤਾ ਰਾਵ ਨੇ ਪ੍ਰੈਗਨੈਂਟ ਹੋਣ ਤੋਂ ਬਾਅਦ ਆਪਣੇ ਪ੍ਰੇਮਿਕਾ ਸ਼ਕੀਲ ਨਾਲ ਵਿਆਹ ਕਰਵਾਇਆ ਸੀ।
ਮਹਿਮਾ ਚੌਧਰੀ – ਮਹਿਮਾ ਚੌਧਰੀ ਨੇ ਸਾਲ 2006 ‘ਚ ਬੌਬੀ ਮੁਖਰਜੀ ਨਾਲ ਵਿਆਹ ਕਰਵਾਇਆ ਸੀ, ਪਰ ਉਹ ਪਹਿਲਾਂ ਤੋਂ ਹੀ ਪ੍ਰੈਗਨੇਂਟ ਸੀ।