ਬੌਲੀਵੁਡ ਅਦਾਕਾਰਾ ਸ਼੍ਰਧਾ ਕਪੂਰ ਦੀ ਅਗਲੀ ਫ਼ਲਿਮ ਦਾ ਐਲਾਨ ਹੋਇਆ ਹੈ ਜਿਸ ‘ਚ ਉਹ ਡਬਲ ਰੋਲ ਕਰਦੀ ਨਜ਼ਰ ਆਏਗੀ। ਅਜਿਹਾ ਪਹਿਲਾ ਵਾਰ ਹੋ ਰਿਹਾ ਜਦ ਸ਼੍ਰਧਾ ਕਪੂਰ ਆਪਣੇ ਕਰੀਅਰ ‘ਚ ਡਬਲ ਰੋਲ ਕਰਦੀ ਨਜ਼ਰ ਆਏਗੀ।
ਫ਼ਿਲਮ ਚਾਲਬਾਜ਼ ਇਨ ਲੰਡਨ ‘ਚ ਸ਼੍ਰਧਾ ਦੋਹਰੇ ਅਵਤਾਰ ‘ਚ ਨਜ਼ਰ ਆਏਗੀ। ਇਸ ਫ਼ਿਲਮ ਦਾ ਨਿਰਦੇਸ਼ਨ ਪੰਕਜ ਪਰਾਸ਼ਰ ਕਰਨਗੇ ਜਿਨ੍ਹਾਂ ਨੇ ਸ੍ਰੀਦੇਵੀ ਸਟਾਰਰ ਫ਼ਿਲਮ ਚਾਲਬਾਜ਼ ਦਾ ਨਿਰਦੇਸ਼ਨ ਕੀਤਾ ਸੀ। ਹੁਣ ਇਸ ਦੇ ਸੀਕੁਅਲ ‘ਚ ਸ਼੍ਰਧਾ ਕਪੂਰ ਨੂੰ ਕਾਸਟ ਕੀਤਾ ਗਿਆ ਹੈ।
ਮੇਕਰਜ਼ ਨੇ ਫ਼ਿਲਮ ਦੇ ਐਲਾਨ ਮੋਸ਼ਨ ਪੋਸਟਰ ਰਾਹੀਂ ਕੀਤਾ ਹੈ। ਫ਼ਿਲਮ ਦੇ ਟਾਈਟਲ ਨੂੰ ਦੇਖ ਕੇ ਇਹ ਤਾਂ ਪਤਾ ਲਗ ਰਿਹਾ ਹੈ ਕਿ ਫ਼ਿਲਮ ਦਾ ਨਿਰਦੇਸ਼ਨ ਲੰਡਨ ‘ਚ ਹੀ ਕੀਤਾ ਜਾਏਗਾ। ਬਾਕੀ ਫ਼ਿਲਮ ਕੱਦ ਫ਼ਲੋਰ ‘ਤੇ ਆਏਗੀ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ।