ਸੁਪਰਹਿੱਟ ਤਾਮਿਲ ਫ਼ਿਲਮ ਮਾਸਟਰ ਦਾ ਹਿੰਦੀ ਰੀਮੇਕ ਪਿਛਲੇ ਕਾਫ਼ੀ ਸਮੇਂ ਤੋਂ ਸੁਰਖ਼ੀਆਂ ‘ਚ ਹੈ। ਰਿਪੋਰਟਸ ਮੁਤਾਬਿਕ ਹੁਣ ਫ਼ਿਲਮ ਮੇਕਰਜ਼ ਨੇ ਇਸ ਫ਼ਿਲਮ ਦੇ ਹਿੰਦੀ ਰੀਮੇਕ ਨੂੰ ਹੋਰ ਪਾਵਰਫ਼ੁੱਲ ਬਣਾਉਣ ਲਈ ਬੌਲੀਵੁਡ ਸੁਪਰਸਟਾਰ ਸਲਮਾਨ ਖ਼ਾਨ ਨੂੰ ਅਪਰੋਚ ਕੀਤਾ ਹੈ। ਮੇਕਰਜ਼ ਚਾਹੁੰਦੇ ਹਨ ਕਿ ਫ਼ਿਲਮ ਵਿੱਚ ਸਲਮਾਨ ਸਾਊਥ ਸਟਾਰ ਥਲਾਪਤੀ ਵਿਜੇ ਦਾ ਕਿਰਦਾਰ ਨਿਭਾਉਣ। ਇਸ ਫ਼ਿਲਮ ਦੀ ਟੀਮ ਤੇ ਮੇਕਰਸ ਪਿਛਲੇ 30 ਦਿਨਾਂ ਤੋਂ ਸਲਮਾਨ ਨਾਲ ਮਾਸਟਰ ਲਈ ਪਲੈਨਿੰਗ ਕਰ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਸਲਮਾਨ ਖ਼ਾਨ ਨੂੰ ਫ਼ਿਲਮ ਦੀ ਸਕ੍ਰਿਪਟ ਪਸੰਦ ਹੈ। ਉਨ੍ਹਾਂ ਨੇ ਇਸ ਲਈ ਹਾਂ ਵੀ ਕਹਿ ਦਿੱਤਾ ਹੈ। ਹਾਲਾਂਕਿ, ਸਲਮਾਨ ਦੀ ਇਕ ਸਰਤ ਹੈ ਕਿ ਮੇਕਰਜ਼ ਹਿੰਦੀ ਦਰਸਕਾਂ ਦੇ ਅਨੁਸਾਰ ਮਾਸਟਰ ਦਾ ਰੀਮੇਕ ਤਿਆਰ ਕਰਨ। ਫ਼ਿਲਮ ਦੇ ਹਿੰਦੀ ਰੀਮੇਕ ਦੇ ਰਾਈਟਸ ਮੁਰਾਦ ਖੇਤਾਨੀ ਨੇ ਖ਼ਰੀਦੇ ਹਨ ਜਿਨ੍ਹਾਂ ਨੇ ਕਬੀਰ ਸਿੰਘ ਵਰਗੀ ਹਿੱਟ ਫ਼ਿਲਮ ਬਣਾਈ ਸੀ। ਮੁਰਾਦ ਅਤੇ ਐਂਡੇਮੋਲ ਸਾਈਨ ਸਲਮਾਨ ਖ਼ਾਨ ਲਈ ਤਿਆਰ ਹਨ। ਲੋਕੇਸ਼ ਕਨਕਰਾਜ ਦੁਆਰਾ ਡਾਇਰੈਕਟਿਡ ਮਾਸਟਰ ਇਸ ਸਾਲ 13 ਜਨਵਰੀ ਨੂੰ ਰਿਲੀਜ਼ ਕੀਤੀ ਗਈ ਸੀ। ਭਾਵੇਂ ਵਿਜੇ ਹੋਵੇ ਜਾਂ ਵਿਜੇ ਸੇਤੂਪਤੀ, ਦੋਹਾਂ ਨੇ ਇਸ ਫ਼ਿਲਮ ‘ਚ ਚੋਟੀ ਦੇ ਪੱਧਰ ‘ਤੇ ਕੰਮ ਕੀਤਾ ਸੀ। ਐਕਸ਼ਨ ਅਤੇ ਸਸਪੈਂਸ ਨਾਲ ਭਰੀ ਇਹ ਫ਼ਿਲਮ ਦਰਸ਼ਕਾਂ ਨੂੰ ਬੇਹੱਦ ਪਸੰਦ ਆਈ। ਸਲਮਾਨ ਖ਼ਾਨ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਉਹ ਇਸ ਸਾਲ ਈਦ ‘ਤੇ ਰਿਲੀਜ਼ ਹੋਣ ਵਾਲੀ ਆਪਣੀ ਫ਼ਿਲਮ ਰਾਧੇ ਨਾਲ ਚਰਚਾ ‘ਚ ਹੈ। ਇਸ ਤੋਂ ਇਲਾਵਾ ਸਲਮਾਨ ਇਨ੍ਹੀਂ ਦਿਨੀਂ ਫ਼ਿਲਮ ਟਾਈਗਰ 3 ਦੀ ਸੂਟਿੰਗ ‘ਚ ਰੁੱਝੇ ਹੋਏ ਹਨ।