ਖ਼ੂਬਸੂਰਤ ਪੰਜਾਬੀ ਮਾਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਦੇ ਪ੍ਰਸ਼ੰਸਕਾਂ ਦੀ ਗਿਣਤੀ ਲੱਖਾਂ ‘ਚ ਹੈ। ਹਿਮਾਂਸ਼ੀ ਪੰਜਾਬ ‘ਚ ਤਾਂ ਮਸ਼ਹੂਰ ਹੈ ਹੀ ਪਰ ਬਿੱਗ ਬੌਸ 13 ‘ਚ ਆਉਣ ਤੋਂ ਬਾਅਦ ਉਹ ਦੇਸ਼ ਭਰ ‘ਚ ਮਸ਼ਹੂਰ ਹੋ ਗਈ ਹੈ। ਹਿਮਾਂਸ਼ੀ ਨੇ ਅੱਜ ਇੱਕ ਵੱਡੀ ਖ਼ੁਸ਼ਖਬਰੀ ਆਪਣੇ ਚਾਹੁਣ ਵਾਲਿਆਂ ਨੂੰ ਦਿੱਤੀ ਹੈ।
ਅਸਲ ‘ਚ ਹਿਮਾਂਸ਼ੀ ਖੁਰਾਣਾ ਇੱਕ ਵੱਡੀ ਪੰਜਾਬੀ ਫ਼ਿਲਮ ‘ਚ ਨਜ਼ਰ ਆਉਣ ਵਾਲੀ ਹੈ ਜਿਸ ਦਾ ਐਲਾਨ ਹਿਮਾਂਸ਼ੀ ਵਲੋਂ ਅੱਜ ਅਧਿਕਾਰਿਕ ਤੌਰ ‘ਤੇ ਕੀਤਾ ਗਿਆ ਹੈ। ਹਿਮਾਂਸ਼ੀ ਜਿਸ ਫ਼ਿਲਮ ‘ਚ ਨਜ਼ਰ ਆਉਣ ਵਾਲੀ ਹੈ, ਉਸ ਦਾ ਨਾਂ ਹੈ ਸ਼ਾਵਾ ਨੀ ਗਿਰਦਾਰੀ ਲਾਲ। ਕਲੈਪਬੋਰਡ ਹੱਥ ‘ਚ ਫ਼ੜੀ ਨਜ਼ਰ ਆ ਰਹੀ ਹਿਮਾਂਸ਼ੀ ਤਸਵੀਰਾਂ ਨਾਲ ਲਿਖਦੀ ਹੈ, ”ਧੰਨਵਾਦੀ ਹਾਂ, ਨਵੇਂ ਸਫ਼ਰ ਦੀ ਸ਼ੁਰੂਆਤ।”
ਦੱਸਣਯੋਗ ਹੈ ਕਿ ਫ਼ਿਲਮ ‘ਚ ਨੀਰੂ ਬਾਜਵਾ ਤੇ ਸੁਰੀਲੀ ਗੌਤਮ ਵੀ ਅਹਿਮ ਭੂਮਿਕਾ ‘ਚ ਨਜ਼ਰ ਆਉਣ ਵਾਲੀਆਂ ਹਨ। ਇਸ ਫ਼ਿਲਮ ਨੂੰ ਡਾਇਰੈਕਟ ਗਿੱਪੀ ਗਰੇਵਾਲ ਕਰਨਗੇ ਜਦਕਿ DOP ਬਲਜੀਤ ਸਿੰਘ ਦਿਓ ਹਨ।
ਹਿਮਾਂਸ਼ੀ ਖੁਰਾਣਾ ਬਿੱਗ ਬੌਸ 13 ਤੋਂ ਬਾਅਦ ਆਸਿਮ ਰਿਆਜ਼ ਨਾਲ ਵੀ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ। ਦੋਵਾਂ ਦੀਆਂ ਕਿਊਟ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ। ਜਿਥੇ ਹਿਮਾਂਸ਼ੀ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਹੈ, ਉਥੇ ਆਸਿਮ ਰਿਆਜ਼ ਨੂੰ ਕੁਝ ਸਮਾਂ ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨਾਲ ਦੇਖਿਆ ਗਿਆ ਸੀ।