ਨਿਆਸਾ ਦੇਵਗਨ ਬੀ-ਟਾਊਨ ਦੇ ਉਨ੍ਹਾਂ ਸਟਾਰ-ਕਿਡਜ਼ ‘ਚੋਂ ਇੱਕ ਹੈ ਜਿਸ ਨੇ ਹਮੇਸ਼ਾ ਆਪਣੀ ਲੁਕਸ ਅਤੇ ਕੱਪੜਿਆਂ ਦੀ ਵਜ੍ਹਾ ਨਾਲ ਗ਼ਲਤ ਗੌਸਿਪ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਦੇ ਬਾਵਜੂਦ ਵੀ ਨਿਆਸਾ ਦੇਵਗਨ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫ਼ੀ ਚਰਚਾ ‘ਚ ਰਹਿੰਦੀ ਹੈ। ਉਸ ਦੀਆਂ ਬੋਲਡ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਵੀ ਕਾਫ਼ੀ ਹੈਰਾਨ ਹੁੰਦੇ ਹਨ।
ਉਂਝ ਤਾਂ ਨਿਆਸਾ ਨੇ ਆਪਣਾ ਇਨਸਟਾ ਪੇਜ ਪ੍ਰਾਈਵੇਟ ਕੀਤਾ ਹੋਇਆ ਹੈ, ਪਰ ਉਸ ਦੇ ਨਾਂ ਨਾਲ ਕਈ ਫ਼ੈਨ ਪੇਜਿਜ਼ ਵੀ ਹਨ। ਹਾਲ ਹੀ ‘ਚ ਉਨ੍ਹਾਂ ਦੀ ਪੋਸਟ ਕੀਤੀ ਗਈ ਤਸਵੀਰ ਨੇ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਇਸ ਤਸਵੀਰ ‘ਚ ਨਿਆਸਾ ਵ੍ਹਾਈਟ ਕਰੈਪ ਟੌਪ ਅਤੇ ਟੈਨਿਸ ਜੀਨਜ਼ ‘ਚ ਸਟਾਈਲਿਸ਼ ਦਿਖਾਈ ਦੇ ਰਹੀ ਹੈ। ਰਾਤ ਦੇ ਹਨ੍ਹੇਰੇ ‘ਚ ਕਲਿੱਕ ਕਰਵਾਈ ਗਈ ਇਹ ਤਸਵੀਰ ਇੰਟਰਨੈੱਟ ‘ਤੇ ਕਾਫ਼ੀ ਅੱਗ ਲਗਾ ਰਹੀ ਹੈ।
ਇਸ ਤਸਵੀਰ ‘ਚ ਨਿਆਸਾ ਬੇਹੱਦ ਬੋਲਡ ਦਿਖਾਈ ਦੇ ਰਹੀ ਹੈ ਜਿਸ ਨੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ ਹੋਇਆ ਹੈ। ਇਸ ਨਾਲ ਇਸ ਗੱਲ ‘ਤੇ ਮੋਹਰ ਲੱਗਦੀ ਹੈ ਕਿ ਨਿਆਸਾ ਸ਼ਰੀਰਿਕ ਪੱਖੋਂ ਤੰਦਰੁਸਤ ਹੈ। ਹਾਲਾਂਕਿ ਟਰੋਲਿੰਗ ਤੋਂ ਬਚਣ ਲਈ ਕੌਮੈਂਟ ਸੈਕਸ਼ਨ ਔਫ਼ ਹੈ। ਇਸ ਤੋਂ ਪਹਿਲਾਂ ਵੀ ਨਿਆਸਾ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਨੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ ਸੀ।