ਪੰਜਾਬੀ ਗਾਇਕ ਰਣਜੀਤ ਬਾਵਾ ਲੋਕਾਂ ਵਲੋਂ ਕਾਫ਼ੀ ਪਸੰਦ ਕੀਤੇ ਜਾਂਦੇ ਹਨ। ਰਣਜੀਤ ਬਾਵਾ ਆਪਣੀ ਗਾਇਕੀ ਦੇ ਨਾਲ-ਨਾਲ ਆਪਣੀ ਅਦਾਕਾਰੀ ਲਈ ਵੀ ਮਸ਼ਹੂਰ ਹਨ। ਹਾਲ ਹੀ ‘ਚ ਰਣਜੀਤ ਬਾਵਾ ਨੇ ਆਪਣੇ ਚਾਹੁਣ ਵਾਲਿਆਂ ਨੂੰ ਇੱਕ ਖਾਸ ਤੋਹਫ਼ਾ ਦਿੱਤਾ ਹੈ। ਇਹ ਤੋਹਫ਼ਾ ਰਣਜੀਤ ਬਾਵਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਐਲਬਮ ਦੇ ਰੂਪ ‘ਚ ਦਿੱਤਾ ਹੈ।
ਅਸਲ ‘ਚ ਰਣਜੀਤ ਬਾਵਾ ਨੇ ਬੀਤੇ ਦਿਨੀਂ ਆਪਣੀ ਆਗਾਮੀ ਐਲਬਮ ਲਾਊਡ ਦਾ ਐਲਾਨ ਕੀਤਾ ਹੈ। ਇਸ ਐਲਾਨ ਤੋਂ ਬਾਅਦ ਰਣਜੀਤ ਬਾਵਾ ਦੇ ਪ੍ਰਸ਼ੰਸਕਾਂ ਵਿਚਾਲੇ ਖੁਸ਼ੀ ਦੀ ਲਹਿਰ ਦੌੜ ਗਈ ਹੈ। ਉਸ ਨੇ ਪ੍ਰਸ਼ੰਸਕ ਰਣਜੀਤ ਬਾਵਾ ਦੀ ਇਸ ਪੋਸਟ ‘ਤੇ ਰੱਜ ਕੇ ਕੌਮੈਂਟਸ ਵੀ ਕਰ ਰਹੇ ਹਨ।
ਦੱਸਣਯੋਗ ਹੈ ਕਿ ਇਸ ਐਲਬਮ ਨੂੰ ਮਿਊਜ਼ਿਕ ਦੇਸੀ ਕਰੂ ਨੇ ਦਿੱਤਾ ਹੈ। ਐਲਬਮ ਸਪੀਡ ਰਿਕਾਰਡਜ਼ ਦੇ ਬੈਨਰ ਹੇਠ ਰੀਲੀਜ਼ ਹੋਵੇਗੀ। ਗੀਤ ਦੀਆਂ ਵੀਡੀਓਜ਼ ਟਰੂ ਮੇਕਰਜ਼ ਅਤੇ ਤੇਜੀ ਸੰਧੂ ਵਲੋਂ ਬਣਾਈਆਂ ਗਈਆਂ ਹਨ ਜਦਕਿ ਬੋਲ ਨਰਿੰਦਰ ਬਾਠ, ਅੰਮ੍ਰਿਤ ਮਾਨ, ਬੰਟੀ ਬੈਂਸ, ਰੌਨੀ ਅਜਨਾਲੀ ਤੇ ਗਿੱਲ ਮਛਰਾਈ ਵਲੋਂ ਲਿਖੇ ਗਏ ਹਨ।
ਲਾਊਡ ਰਣਜੀਤ ਬਾਵਾ ਦੀ ਤੀਜੀ ਐਲਬਮ ਹੈ। ਇਸ ਤੋਂ ਪਹਿਲਾਂ ਉਹ ਮਿੱਟੀ ਦਾ ਬਾਵਾ ਅਤੇ ਇੱਕ ਤਾਰੇ ਵਾਲਾ ਐਲਬਮਾਂ ਕਰ ਚੁੱਕੇ ਹਨ। ਇਨ੍ਹਾਂ ਦੋਵੇਂ ਹੀ ਐਲਬਮਾਂ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਉਥੇ ਰਣਜੀਤ ਬਾਵਾ ਨੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਪੂਰਾ ਸਮਰਥਨ ਦਿੱਤਾ ਸੀ। ਇਸ ਦੌਰਾਨ ਬਾਵਾ ਦਾ ਬੌਲੀਵੁਡ ਅਦਾਕਾਰਾ ਕੰਗਨਾ ਰਣੌਤ ਨਾਲ ਵੀ ਪੰਗਾ ਪਿਆ ਸੀ ਅਤੇ ਟਵਿਟਰ ‘ਤੇ ਬਹਿਸ ਸ਼ੂਰੁ ਹੋ ਗਈ ਸੀ ਜਿਸ ਮਗਰੋਂ ਕੰਗਨਾ ਨੇ ਰਣਜੀਤ ਨੂੰ ਬਲੌਕ ਕਰ ਦਿੱਤਾ ਸੀ।