ਲਾਹੌਰ – ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਨੇ ਆਪਣੀ ਪਤਨੀ ਸਾਨੀਆ ਮਿਰਜ਼ਾ ਨੂੰ ਵਿਆਹ ਦੀ ਵਰ੍ਹੇਗੰਢ ਇੱਕ ਦਿਨ ਬਾਅਦ ਵਿਸ਼ ਕੀਤੀ। ਸੋਸ਼ਲ ਮੀਡੀਆ ‘ਤੇ ਮਲਿਕ ਨੇ ਇਸ ਲਈ ਸਾਨੀਆ ਮਿਰਜ਼ਾ ਕੋਲੋਂ ਮੁਆਫ਼ੀ ਵੀ ਮੰਗੀ। ਦੱਸ ਦਈਏ ਕਿ 12 ਅਪ੍ਰੈਲ ਨੂੰ ਸਾਨੀਆ ਅਤੇ ਸ਼ੋਇਬ ਦੇ ਵਿਆਹ ਦੀ 11ਵੀਂ ਵਰ੍ਹੇਗੰਢ ਸੀ, ਅਤੇ ਸਾਨੀਆ ਨੇ ਸੋਸ਼ਲ ਮੀਡੀਆ ‘ਤੇ ਪਤੀ ਸ਼ੋਇਬ ਨੂੰ ਵਿਸ਼ ਕਰਦੇ ਹੋਏ ਪੋਸਟ ਵੀ ਸ਼ੇਅਰ ਕੀਤੀ ਸੀ ਜੋ ਖ਼ੂਬ ਵਾਇਰਲ ਹੋਈ ਸੀ। 12 ਅਪ੍ਰੈਲ ਨੂੰ ਸਾਨੀਆ ਨੇ ਸੋਸ਼ਲ ਮੀਡੀਆ ‘ਤੇ ਸ਼ੋਇਬ ਨੂੰ ਵਿਸ਼ ਜ਼ਰੂਰ ਕੀਤਾ, ਪਰ ਮਲਿਕ ਨੇ ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਕੋਈ ਮੈਸੇਜ ਅਤੇ ਪੋਸਟ ਨਹੀਂ ਕੀਤਾ, ਪਰ ਇੱਕ ਦਿਨ ਬਾਅਦ ਸ਼ੋਇਬ ਨੇ ਟਵੀਟ ਕੀਤਾ ਅਤੇ ਸਾਨੀਆ ਨੂੰ ਆਪਣੇ ਵਿਆਹ ਦੀ ਵਰ੍ਹੇਗੰਢ ਲਈ ਵਿਸ਼ ਕੀਤਾ।
ਸ਼ੋਇਬ ਨੇ ਪੋਸਟ ਸ਼ੇਅਰ ਕੀਤੀ ਅਤੇ ਲਿਖਿਆ ਗ਼ਲਤੀ ਨਾਲ ਮਿਸਟੇਕ ਹੋ ਗਈ, ਹਮੇਸ਼ਾ ਵਾਂਗ ਇੱਕ ਦਿਨ ਦੇਰੀ ਨਾਲ ਵਿਸ਼ ਕਰ ਰਿਹਾ ਹਾਂ। ਲਵ ਯੂ ਸਾਨੀਆ, ਮਲਿਕ ਦੇ ਇਸ ਟਵੀਟ ‘ਤੇ ਉਂਝ ਸਾਨੀਆ ਦਾ ਅਜੇ ਤਕ ਕੋਈ ਰਿਐਕਸ਼ਨ ਨਹੀਂ ਆਇਆ। ਦੱਸ ਦਈਏ ਕਿ ਸਾਨੀਆ ਨੇ ਆਪਣੀ 11ਵੀਂ ਵਰ੍ਹੇਗੰਢ ‘ਤੇ ਟਵੀਟ ਕੀਤਾ ਸੀ ਜਿਸ ਨੂੰ ਲੋਕਾਂ ਨੇ ਖ਼ੂਬ ਪਸੰਦ ਕੀਤਾ ਸੀ। ਮਿਰਜ਼ਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਸੀ, ”ਉਹ ਕਹਿੰਦੇ ਹਨ ਸੁੱਖ ਅਤੇ ਦੁੱਖ ਵਿੱਚ, ਚੰਗੇ ਅਤੇ ਬੁਰੇ ਸਮੇਂ ਵਿੱਚ, ਹੈਪੀ ਐਨੇਵਰਸਰੀ ਮਾਈ ਮੈਨ … ਤੁਹਾਨੂੰ ਚਿੜ੍ਹਾਉਣ ਦੇ ਕਈ ਹੋਰ ਸਾਲ … 11ਵੀਂ ਵਰ੍ਹੇਗੰਢ।”
ਸਾਨੀਆ ਜਿੱਥੇ ਭਾਰਤ ਦੀ ਬਿਹਤਰੀਨ ਟੈਨਿਸ ਖਿਡਾਰੀਆਂ ਵਿੱਚੋਂ ਇੱਕ ਹੈ ਉਥੇ ਹੀ ਸ਼ੋਇਬ ਪਾਕਿਸਤਾਨ ਲਈ 35 ਟੈੱਸਟ, 287 ਵਨ-ਡੇਜ਼ ਅਤੇ 116 T-20 ਇੰਟਰਨੈਸ਼ਨਲ ਮੈਚ ਖੇਡ ਚੁੱਕਾ ਹੈ। ਸਾਲ 1999 ਵਿੱਚ ਸ਼ੋਇਬ ਨੇ ਪਾਕਿਸਤਾਨ ਵਲੋਂ ਇੰਟਰਨੈਸ਼ਨਲ ਕ੍ਰਿਕਟ ਵਿੱਚ ਡੈਬੀਊ ਕੀਤਾ ਸੀ। ਸ਼ੋਇਬ ਨੇ ਪਾਕਿਸਤਾਨ ਦੀ ਟੀਮ ਲਈ ਕਪਤਾਨੀ ਵੀ ਕੀਤੀ ਹੈ।
ਪਾਕਿਸਤਾਨ ਦੇ ਸ਼ੋਇਬ ਮਲਿਕ ਦਾ ਕਿਰਦਾਰ ਲਾਜਵਾਬ ਰਿਹਾ ਹੈ। ਟੈੱਸਟ ਵਿੱਚ ਮਲਿਕ ਨੇ 1,898 ਦੌੜਾਂ ਬਣਾਈਆਂ ਹਨ ਤਾਂ ਉਥੇ ਹੀ ਵਨ ਡੇਜ਼ ਵਿੱਚ 7, 534 ਦੌੜਾਂ ਬਣਾਉਣ ਵਿੱਚ ਸਫ਼ਲਤਾ ਹਾਸਿਲ ਕੀਤੀ। ਵਨ ਡੇਜ਼ ਵਿੱਚ ਮਲਿਕ ਦੇ ਨਾਂ ਨੌਂ ਸੈਂਕੜੇ ਅਤੇ 44 ਹਾਫ਼ ਸੈਂਚਰੀਜ਼ ਦਰਜ ਹਨ। ਇਸ ਤੋਂ ਇਲਾਵਾ ਮਲਿਕ ਨੇ 116 T-20 ਇੰਟਰਨੈਸ਼ਨਲ ਮੈਚ ਖੇਡੇ ਹਨ। ਇਸ ਦੌਰਾਨ ਮਲਿਕ ਨੇ ਅੱਠ ਹਾਫ਼ ਸੈਂਚਰੀਆਂ ਸਣੇ 2, 335 ਦੌੜਾਂ ਬਣਾਈਆਂ।