ਚੇਨਈ – ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਪਿਛਲੇ ਸਾਲ ਇੰਡੀਅਨ ਪ੍ਰੀਮੀਅਰ ਲੀਗ (IPL) ਦੌਰਾਨ ਲੱਗੀ ਹੈਮਸਟ੍ਰਿੰਗ ਸੱਟ ਦੇ ਬਾਅਦ ਉਸ ਦੇ ਸ਼ਰੀਰ ਨੂੰ ਕਾਫ਼ੀ ਦੇਖਭਾਲ ਦੀ ਜ਼ਰੂਰਤ ਹੈ ਤਾਂ ਜੋ ਉਹ ਪੂਰੀ ਤਰ੍ਹਾਂ ਫ਼ਿੱਟ ਰਹੇ। ਰੋਹਿਤ ਪਿਛਲੇ ਸਾਲ IPL ਦੇ ਕੁੱਝ ਮੈਚਾਂ ਅਤੇ ਆਸਟਰੇਲੀਆਈ ਦੌਰੇ ਦੇ ਸ਼ੁਰੂਆਤੀ ਹਿੱਸੇ ਤੋਂ ਬਾਹਰ ਰਿਹਾ ਸੀ।
ਉਸ ਨੇ ਕਿਹਾ ਕਿ ਪਿਛਲੇ ਚਾਰ ਮਹੀਨੇ ਤੋਂ ਇਹੋ ਹੋ ਰਿਹਾ ਹੈ। ਮੈਂ ਪਿਛਲੇ IPL ‘ਚ ਸੱਟ ਦਾ ਸ਼ਿਕਾਰ ਹੋਇਆ ਸੀ ਲਿਹਾਜ਼ਾ ਮੈਨੂੰ ਆਪਣੇ ਸ਼ਰੀਰ ਦੇ ਹੇਠਲੇ ਹਿੱਸੇ ਦੀ ਕਾਫ਼ੀ ਦੇਖਭਾਲ ਦੀ ਜ਼ਰੂਰਤ ਹੈ।” ਪਹਿਲੇ ਮੈਚ ‘ਚ ਮੁੰਬਈ ਇੰਡੀਅਨਜ਼ ਦੀ ਹਾਰ ਦੇ ਬਾਅਦ ਖਿਡਾਰੀਆਂ ਵਲੋਂ ਕੀਤੀ ਜਾ ਰਹੀ ਮਿਹਨਤ ਬਾਰੇ ਰੋਹਿਤ ਨੇ ਕਿਹਾ, ”ਸਾਨੂੰ ਇਸ ‘ਤੇ ਮਾਣ ਹੈ। ਅਸੀਂ ਫ਼ਿੱਟਨੈਸ ‘ਤੇ ਕਾਫ਼ੀ ਮਿਹਨਤ ਕਰ ਰਹੇ ਹਾਂ। ਭਾਵੇਂ ਮੈਚ ਹਾਰੀਏ ਜਾਂ ਜਿੱਤੀਏ ਪਰ ਤਿਆਰੀ ਅਹਿਮ ਹੈ।