ਚੰਡੀਗੜ੍ਹ : ਚੰਡੀਗੜ੍ਹ ਅਤੇ ਮੋਹਾਲੀ ‘ਚ ਬੁੱਧਵਾਰ ਨੂੰ ਰਾਮਨੌਮੀ ਦੇ ਤਿਉਹਾਰ ਨੂੰ ਲੈ ਕੇ ਲਾਏ ਗਏ ਲਾਕਡਾਊਨ ਦਾ ਪੂਰਨ ਅਸਰ ਦਿਖਾਈ ਦਿੱਤਾ। ਇਸ ਦੌਰਾਨ ਸੜਕਾਂ ਸੁੰਨੀਆਂ ਰਹੀਆਂ ਅਤੇ ਮਾਰਕਿਟਾਂ ‘ਚ ਦੁਕਾਨਾਂ ਵੀ ਪੂਰੀ ਤਰ੍ਹਾਂ ਬੰਦ ਰਹੀਆਂ।
ਸੜਕਾਂ ‘ਤੇ ਕੁੱਝ ਟ੍ਰੈਫਿਕ ਜ਼ਰੂਰ ਦੇਖਿਆ ਗਿਆ ਪਰ ਜਦੋਂ ਇਸ ਬਾਰੇ ਪੁਲਸ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਉਹ ਲੋਕ ਹਨ, ਜੋ ਕਿਸੇ ਨਾ ਕਿਸੇ ਜ਼ਰੂਰੀ ਕੰਮ ਕਰਕੇ ਸੜਕਾਂ ‘ਤੇ ਨਿਕਲੇ ਹਨ।
ਹਾਲਾਂਕਿ ਬਿਨਾਂ ਕੰਮ ਤੋਂ ਘਰੋਂ ਬਾਹਰ ਨਿਕਲੇ ਲੋਕਾਂ ਨਾਲ ਪੁਲਸ ਪ੍ਰਸ਼ਾਸਨ ਸਖ਼ਤੀ ਨਾਲ ਪੇਸ਼ ਆਇਆ ਅਤੇ ਲੋਕਾਂ ਦੇ ਚਲਾਨ ਵੀ ਕੱਟੇ ਗਏ। ਇਸ ਦੌਰਾਨ ਕਰਿਆਨਾ, ਕੈਮਿਸਟ ਦੀਆਂ ਦੁਕਾਨਾਂ, ਏ. ਟੀ. ਐੱਮ, ਦੁੱਧ, ਸਬਜ਼ੀ-ਫਲ, ਮੀਟ, ਪਸ਼ੂਆਂ ਦਾ ਚਾਰਾ ਅਤੇ ਦਵਾਈਆਂ, ਫਾਰਮਾਸਿਊਟੀਕਲ ਅਤੇ ਸਮੱਗਰੀਆਂ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਪਰ ਸਿਰਫ ਹੋਮ ਡਲਿਵਰੀ ਹੀ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ‘ਚ ਆਉਣ-ਜਾਣ ਦੀ ਇਜਾਜ਼ਤ ਹੈ। ਗਰਭਵਤੀ ਬੀਬੀਆਂ ਅਤੇ ਹੋਰ ਮਰੀਜ਼ਾਂ ਨੂੰ ਹਸਪਤਾਲ ਆਉਣ-ਜਾਣ ਦੀ ਇਜਾਜ਼ਤ। ਏਅਰਪੋਰਟ, ਰੇਲਵੇ ਸਟੇਸ਼ਨ, ਬੱਸ ਸਟੈਂਡ ਤੋਂ ਕਿਸੇ ਨੂੰ ਲਿਆਉਣ ਅਤੇ ਲਿਜਾਣ ਲਈ ਵੀ ਕਿਸੇ ਤਰ੍ਹਾਂ ਦੇ ਪਾਸ ਦੀ ਲੋੜ ਨਹੀਂ ਹੈ।