ਪੰਜਾਬੀ ਫ਼ਿਲਮ ਇੰਡਸਟਰੀ ਦਾ ਐਕਸ਼ਨ ਹੀਰੋ ਦੇਵ ਖਰੌੜ ਹੁਣ ਇੱਕ ਪੰਜਾਬੀ ਗੀਤ ‘ਚ ਵੀ ਨਜ਼ਰ ਆਵੇਗਾ। ਫ਼ਿਲਮਾਂ ‘ਚ ਅਸਕਰ ਗੈਂਗਸਟਰ ਦੇ ਕਿਰਦਾਰ ਨਿਭਾਉਣ ਵਾਲੇ ਦੇਵ ਖਰੌੜ ਹੁਣ ਗੀਤ ‘ਚ ਵੇਖਣਾ ਕਾਫ਼ੀ ਦਿਲਚਸਪ ਹੋਵੇਗਾ। ਦੇਵ ਖਰੌੜ ਦੇ ਪ੍ਰਸ਼ੰਸਕ ਹੁਣ ਆਪਣੇ ਐਕਸ਼ਨ ਹੀਰੇ ਨੂੰ ਪੰਜਾਬੀ ਗੀਤ ‘ਚ ਫ਼ੀਚਰ ਕਰਦੇ ਹੋਏ ਦੇਖਣਗੇ।

ਦੱਸ ਦਈਏ ਕਿ ਦੇਵ ਖਰੌੜ ਜਲਦ ਹੀ ਪੰਜਾਬੀ ਗਾਈਕਾ ਅਫ਼ਸਾਨਾ ਖ਼ਾਨ ਦੇ ਆਉਣ ਵਾਲੇ ਗੀਤ ਸਰੰਡਰ’ ‘ਚ ਨਜ਼ਰ ਆਵੇਗਾ। ਇਸ ਗੀਤ ਨੂੰ ਪੰਜਾਬੀ ਗੀਤਕਾਰ ਅਤੇ ਪ੍ਰੋਡਿਊਸਰ ਬੰਟੀ ਬੈਂਸ ਪੇਸ਼ ਕਰ ਰਹੇ ਹਨ। ਦੇਵ ਖਰੌੜ ਨਾਲ ਇਸ ਗੀਤ ‘ਚ ਪੰਜਾਬੀ ਅਦਾਕਾਰਾ ਜਪਜੀ ਖਹਿਰਾ ਵੀ ਨਜ਼ਰ ਆਵੇਗੀ। ਦੇਵ ਨੇ ਹੁਣ ਤਕ ਵੱਡੇ ਪਰਦੇ ‘ਤੇ ਹੀ ਕੰਮ ਕੀਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਉਹ ਕਿਸੇ ਪੰਜਾਬੀ ਗੀਤ ‘ਚ ਨਜ਼ਰ ਆਵੇਗਾ। ਹਾਲ ਹੀ ‘ਚ ਇਸ ਗੀਤ ਦੀ ਪੂਰੀ ਟੀਮ ਨੇ ਗੀਤ ਦੇ ਪੋਸਟਰ ਨੂੰ ਸ਼ੇਅਰ ਕੀਤਾ ਸੀ ਜਿਸ ‘ਚ ਲਿਖਿਆ ਹੈ ਟਰੇਲਰ ਕਮਿੰਗ ਸੂਨ। ਇਸ ਗੀਤ ਨੂੰ ਬੰਟੀ ਨੇ ਲਿਖਿਆ ਅਤੇ ਕੰਪੋਜ਼ ਕੀਤਾ ਹੈ। ਇਸ ਤੋਂ ਇਲਾਵਾ ਬੰਟੀ ਬੈਂਸ ਹੀ ਇਸ ਗੀਤ ਨੂੰ ਪ੍ਰੋਡਿਊਸ ਕਰ ਰਿਹੈ।

ਦੱਸਣਯੋਗ ਹੈ ਕਿ ਪੰਜਾਬੀ ਅਦਾਕਾਰ ਦੇਵ ਖਰੌੜ ਇੰਨੀਂ ਦਿਨੀਂ ਕੋਵਿਡ ਕਰ ਕੇ ਵੱਡੇ ਪਰਦੇ ‘ਤੇ ਦਿਖਾਈ ਨਹੀਂ ਦੇ ਰਿਹਾ। ਅਜਿਹੇ ‘ਚ ਆਪਣੇ-ਆਪ ਨੂੰ ਪ੍ਰਸ਼ੰਸਕਾਂ ਦੇ ਰੂ-ਬ-ਰੂ ਕਰਨ ਦਾ ਦੇਵ ਦਾ ਇਹ ਢੰਗ ਵੀ ਬਿਲਕੁਲ ਸਹੀ ਹੈ। ਪੰਜਾਬੀ ਫ਼ਿਲਮਾਂ ‘ਚ ਐਕਸ਼ਨ ਕਰਨ ਵਾਲੇ ਦੇਵ ਖਰੌੜ ਦੀ ਵੱਡੀ ਫ਼ੈਨ ਫ਼ੌਲੋਇੰਗ ਹੈ।
ਇਸ ਤੋਂ ਇਲਾਵਾ ਦੇਵ ਖਰੌੜ ਅਤੇ ਜਪਜੀ ਖਹਿਰਾ ਦੀ ਜੋੜੀ ਫ਼ਿਲਮ ਡਾਕੂਆਂ ਦਾ ਮੁੰਡਾ -2 ‘ਚ ਵੀ ਨਜ਼ਰ ਆਉਣ ਵਾਲੀ ਹੈ। ਇਹ ਫ਼ਿਲਮ ਵੀ ਬਣ ਕੇ ਤਿਆਰ ਹੈ। ਜੇਕਰ ਕੋਵਿਡ-19 ਕਾਰਨ ਸਿਨੇਮਾ ਦੀ ਹਾਲਤ ਹੋਰ ਨਾ ਵਿਗੜੀ ਤਾਂ ਇਹ ਫ਼ਿਲਮ 23 ਜੁਲਾਈ 2021 ਨੂੰ ਰਿਲੀਜ਼ ਹੋ ਸਕਦੀ ਹੈ।