ਕੋਰੋਨਾਵਾਇਰਸ ਦੀ ਦੂਜੀ ਲਹਿਰ ਦੇ ਦੌਰਾਨ ਦੇਸ਼ ‘ਚ ਫ਼ਿਰ ਤੋਂ ਨਿਯਮ ਸਖ਼ਤ ਕੀਤੇ ਗਏ ਹਨ। ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਬੇ-ਵਜ੍ਹਾ ਘਰ ‘ਚੋਂ ਨਾ ਨਿਕਲਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ। ਕੋਰੋਨਾ ਕਹਿਰ ਦੌਰਾਨ ਧਰਮਿੰਦਰ ਦੀ ਫ਼ਿਲਮ ਦੀ ਸ਼ੂਟਿੰਗ ਨੂੰ ਵੀ ਮੁਅੱਤਲ ਕਰ ਦਿੱਤੀ ਗਈ ਹੈ ਜੋ ਇਸ ਸਾਲ ਦੀਵਾਲੀ ਦੇ ਮੌਕੇ ‘ਤੇ ਰਿਲੀਜ਼ ਹੋਣ ਵਾਲੀ ਸੀ। ਦਰਅਸਲ ਫ਼ਿਲਮ ਦੀ ਸ਼ੂਟਿੰਗ ਅਪ੍ਰੈਲ ‘ਚ ਸ਼ੁਰੂ ਹੋਣ ਵਾਲੀ ਸੀ, ਪਰ ਮੇਕਅਰਜ਼ ਨੇ ਸ਼ੂਟਿੰਗ ਨੂੰ ਮੁਅੱਤਲ ਕਰ ਦਿੱਤਾ ਹੈ। ਫ਼ਿਲਮ ਦੇ ਡਾਇਰੈਕਟਰ ਅਨਿਲ ਸ਼ਰਮਾ ਨੇ ਅਜਿਹਾ ਕਰਨ ਦੀ ਵਜ੍ਹਾ ਧਰਮਿੰਦਰ ਦੀ ਸਿਹਤ ਦੱਸੀ ਹੈ।
ਦਰਅਸਲ ਕੋਰੋਨਾ ਇਨੀਂ ਦਿਨੀਂ ਤੇਜ਼ੀ ਨਾਲ ਫ਼ੈਲ ਰਿਹਾ ਹੈ, ਅਤੇ ਇਸ ਨੇ ਲੋਕਾਂ ਦੀ ਚਿੰਤਾ ਵਧਾਈ ਹੋਈ ਹੈ। ਅਜਿਹੇ ‘ਚ ਸੁਪਰਸਟਾਰ ਧਰਮਿੰਦਰ ਦੀ ਸਿਹਤ ਨੂੰ ਲੈ ਕੇ ਉਨ੍ਹਾਂ ਦਾ ਪਰਿਵਾਰ ਅਤੇ ਉਹ ਖ਼ੁਦ ਵੀ ਕਾਫ਼ੀ ਚਿੰਤਿਤ ਹਨ। ਉੱਧਰ ਫ਼ਿਲਮਮੇਕਰ ਅਨਿਲ ਸ਼ਰਮਾ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਫ਼ਿਲਮ ਟਾਈਮ ‘ਤੇ ਰਿਲੀਜ਼ ਹੋਣ ਤੋਂ ਜ਼ਿਆਦਾ ਜ਼ਰੂਰੀ ਉਨ੍ਹਾਂ ਦੀ ਸਿਹਤ ਹੈ। ਇਸ ਫ਼ਿਲਮ ਦੀ ਸ਼ੂਟਿੰਗ ਜੋ ਅਜੇ ਸ਼ੁਰੂ ਹੋਣ ਵਾਲੀ ਸੀ ਉਹ ਹੁਣ ਜੁਲਾਈ ‘ਚ ਹੋਵੇਗੀ।
ਉਨ੍ਹਾਂ ਕਿਹਾ ਕਿ ਅਸੀਂ ਅਜੇ ਤਕ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਨਹੀਂ ਕੀਤੀ ਤਾਂ ਇਸ ਦੀਵਾਲੀ ‘ਤੇ ਫ਼ਿਲਮ ਰਿਲੀਜ਼ ਕਰਨਾ ਸੰਭਵ ਨਹੀਂ। ਇਸ ਤੋਂ ਇਲਾਵਾ ਫ਼ਿਲਮ ਦੇ ਥੀਏਟਰ ਵੀ ਕੁਝ ਮਹੀਨੇ ਬਾਅਦ ਹੀ ਖੁੱਲ੍ਹਣਗੇ ਸੋ ਫ਼ਿਲਹਾਲ ਫ਼ਿਲਮ ਨੂੰ ਲੈ ਕੇ ਕੋਈ ਜਲਦੀ ਨਹੀਂ।
ਦੱਸ ਦੇਈਏ ਕਿ ਫ਼ਿਲਮ ਅਪਨੇ 2 ‘ਚ ਧਰਮਿੰਦਰ ਆਪਣੇ ਪੁੱਤਰ ਸਨੀ ਦਿਓ ਅਤੇ ਬੌਬੀ ਦਿਓਲ ਅਤੇ ਪੋਤੇ ਨਾਲ ਕੰਮ ਕਰੇਗਾ।