ਸਮੱਗਰੀ
ਦਹੀਂ – ਦੋ ਕੱਪ
ਅੰਬ ਪੱਕਿਆ ਹੋਇਆ – ਇੱਕ
ਪੁਦੀਨਾ ਪੱਤੀ – 10 ਤੋਂ 15
ਇਲਾਇਚੀ ਪਾਊਡਰ – ਇੱਕ ਚੱਮਚ
ਚੀਨੀ – ਸਵਾਦ ਅਨੁਸਾਰ
ਵਿਧੀ
ਮਿਕਸਰ ‘ਚ ਅੰਬ ਦੇ ਟੁਕੜੇ, ਪੁਦੀਨਾ ਪੱਤੀ ਅਤੇ ਚੀਨੀ ਪਾ ਕੇ ਮਿਕਸ ਕਰ ਲਵੋ। ਉਸ ਤੋਂ ਬਾਅਦ ਇਸ ‘ਚ ਦਹੀਂ ਅਤੇ ਇਲਾਇਚੀ ਪਾਊਡਰ ਪਾ ਕੇ ਮਿਕਸੀ ‘ਚ ਗਰਾਇੰਡ ਕਰ ਲਵੋ। ਹੁਣ ਇਸ ਨੂੰ ਕੁਝ ਦੇਰ ਫ਼ਰਿੱਜ ‘ਚ ਰੱਖੋ ਜਾਂ ਬਰਫ਼ ਦੇ ਟੁੱਕੜੇ ਪਾ ਲਓ। ਹੁਣ ਇਸ ਲੱਸੀ ਨੂੰ ਗਿਲਾਸ ‘ਚ ਪਾ ਕੇ ਪੁਦੀਨੇ ਦੀਆਂ ਪੱਤੀਆਂ ਨਾਲ ਸਜਾਓ ਅਤੇ ਘਰ ਆਏ ਮਹਿਮਾਨਾਂ ਅੱਗੇ ਠੰਡੀ-ਠੰਡੀ ਲੱਸੀ ਪੇਸ਼ ਕਰੋ।