ਬੌਲੀਵੁਡ ਦੇ ਮਸ਼ਹੂਰ ਅਦਾਕਾਰ ਵਰੁਣ ਧਵਨ ਨੇ ਬੀਤੀ 24 ਅਪ੍ਰੈਲ ਨੂੰ ਆਪਣਾ 34ਵਾਂ ਜਨਮਦਿਨ ਮਨਾਇਆ। ਆਪਣੇ ਫ਼ਿਲਮੀ ਕਰੀਅਰ ‘ਚ ਵਰੁਣ ਧਵਨ ਨੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ ਹਨ। ਆਓ ਜਾਣਦੇ ਹਾਂ ਉਸ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ …
ਰੈਸਲਰ ਬਣਨਾ ਚਾਹੁੰਦਾ ਸੀ ਵਰੁਣ
ਸਟੂਡੈਂਟ ਔਫ਼ ਦਾ ਯੀਅਰ ਨਾਲ ਧਮਾਕੇਦਾਰ ਡੈਬੀਊ ਕਰਨ ਵਾਲਾ ਅਦਾਕਾਰ ਵਰੁਣ ਧਵਨ ਕਦੇ ਅਦਾਕਾਰ ਨਹੀਂ ਸੀ ਬਣਨਾ ਚਾਹੁੰਦਾ। ਜੀ ਹਾਂ ਇੱਕ ਸਮਾਂ ਸੀ ਜਦੋਂ ਵਰੁਣ ਰੈਸਲਰ ਬਣਨ ਦੇ ਸੁਫ਼ਨੇ ਦੇਖਦਾ ਸੀ, ਪਰ ਬਾਅਦ ‘ਚ ਉਸ ਨੇ ਅਦਾਕਾਰੀ ਦੀ ਦੁਨੀਆਂ ‘ਚ ਹੀ ਆਪਣੀ ਕਿਸਮਤ ਆਜ਼ਮਾਈ ਅਤੇ ਅੱਜ ਉਹ ਕਿਸੇ ਪਛਾਣ ਦੇ ਮੋਹਤਾਜ ਨਹੀਂ ਰਹਿ ਗਿਆ।
ਬਤੌਰ ਅਸਿਸਟੈਂਟ ਡਾਇਰੈਕਟਰ ਸ਼ੁਰੂ ਕੀਤਾ ਸੀ ਕੰਮ
ਵਰੁਣ ਨੇ ਆਪਣਾ ਫ਼ਿਲਮੀ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਬਤੌਰ ਅਸਿਸਟੈਂਟ ਡਾਇਰੈਕਟਰ ਕੰਮ ਸ਼ੁਰੂ ਕੀਤਾ ਸੀ। ਵਰੁਣ ਪਹਿਲੀ ਵਾਰ ਬਤੌਰ ਅਦਾਕਾਰ ਫ਼ਿਲਮ ਸਟੂਡੈਂਟ ਔਫ਼ ਦਾ ਯੀਅਰ ‘ਚ ਨਜ਼ਰ ਆਇਆ ਸੀ, ਪਰ ਅਸਲ ‘ਚ ਉਸ ਦੀ ਪਹਿਲੀ ਫ਼ਿਲਮ ਮਾਏ ਨੇਮ ਇਜ਼ ਖ਼ਾਨ ਸੀ ਜਿਸ ‘ਚ ਉਸ ਨੇ ਕਰਨ ਜੌਹਰ ਨਾਲ ਬਤੌਰ ਅਸਿਸਟੈਂਟ ਕੰਮ ਕੀਤਾ ਸੀ। ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਵਰਣ ਸਿਰਫ਼ ਅਸਿਸਟੈਂਟ ਡਾਇਰੈਕਟਰ ਦੇ ਤੌਰ ‘ਤੇ ਹੀ ਕੰਮ ਨਹੀਂ ਸੀ ਕਰ ਰਿਹਾ ਸਗੋਂ ਉਹ ਐਕਟਿੰਗ ਦੀਆਂ ਬਰੀਕੀਆਂ ਨੂੰ ਵੀ ਸਿੱਖ ਰਿਹਾ ਸੀ।
ਬਤੌਰ ਅਸਿਸਟੈਂਟ ਡਾਇਰੈਕਟਰ ਸ਼ੁਰੂ ਕੀਤਾ ਸੀ ਕੰਮ
ਵਰੁਣ ਧਵਨ ਨੇ ਸਾਲ 2012 ‘ਚ ਕਰਨ ਜੌਹਰ ਦੀ ਸਟੂਡੈਂਟ ਔਫ਼ ਦਾ ਯੀਅਰ ਨਾਲ ਬੌਲੀਵੁਡ ਦੀ ਦੁਨੀਆਂ ‘ਚ ਕਦਮ ਰੱਖਿਆ। ਇਸ ਫ਼ਿਲਮ ‘ਚ ਉਸ ਨਾਲ ਅਦਾਕਾਰਾ ਆਲੀਆ ਭੱਟ ਅਤੇ ਸਿਧਾਰਥ ਮਲਹੋਤਰਾ ਵੀ ਬਤੌਰ ਲੀਡ ਅਦਾਕਾਰ ਨਜ਼ਰ ਆਏ।
ਇਸ ਫ਼ਿਲਮ ਤੋਂ ਬਾਅਦ ਵਰੁਣ ਮੈਂ ਤੇਰਾ ਹੀਰੋ, ਹਮਟੀ ਸ਼ਰਮਾ ਕੀ ਦੁਲਹਨੀਆ, ਬਦਰੀਨਾਥ ਕੀ ਦੁਲਹਨੀਆ, ਦਿਲਵਾਲੇ, ਬਦਲਾਪੁਰ, ABCD2, ਢਿਸ਼ੂਮ, ਜੁੜਵਾ 2, ਅਕਤੂਬਰ, ਸਟ੍ਰੀਟ ਡਾਂਸਰ 3ਡੀ, ਕਲੰਕ, ਕੁੱਲੀ ਨੰਬਰ 1 ਵਰਗੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕੈ। ਆਉਣ ਵਾਲੀ ਫ਼ਿਲਮ ਦੀ ਗੱਲ ਕਰੀਏ ਤਾਂ ਉਸ ਨੇ ਹਾਲ ਹੀ ‘ਚ ਅਰੁਣਾਚਲ ਪ੍ਰਦੇਸ਼ ‘ਚ ਇੱਕ ਫ਼ਿਲਮ ਦੀ ਸ਼ੂਟਿੰਗ ਪੂਰੀ ਕੀਤੀ ਸੀ। ਇਸ ਫ਼ਿਲਮ ‘ਚ ਕ੍ਰਿਤੀ ਸੈਨਨ ਉਸੇ ਨਾਲ ਨਜ਼ਰ ਆਵੇਗੀ।