ਗੁਰੂ ਰੰਧਾਵਾ ਤੇ ਉਰਵਸ਼ੀ ਰੌਤੇਲਾ ਦੀਆਂ ਤਸਵੀਰਾਂ ਇਨ੍ਹੀਂ ਦਿਨੀਂ ਖ਼ੂਬ ਵਾਇਰਲ ਹੋ ਰਹੀਆਂ ਹਨ। ਅਸਲ ‘ਚ ਦੋਵੇਂ ਨਵੇਂ ਗੀਤ ‘ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਗੀਤ ‘ਚ ਗੁਰੂ ਅਤੇ ਉਰਵਸ਼ੀ ਦੀ ਪਿਆਰੀ ਕੈਮਿਸਟਰੀ ਇਨ੍ਹਾਂ ਵਾਇਰਲ ਤਸਵੀਰਾਂ ‘ਚ ਸਾਫ਼ ਨਜ਼ਰ ਆ ਰਹੀ ਹੈ। ਤਸਵੀਰਾਂ ‘ਚ ਦੋਵੇਂ ਰੋਮੈਂਟਿਕ ਅੰਦਾਜ਼ ‘ਚ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦਾ ਇਹ ਅੰਦਾਜ ਪ੍ਰਸ਼ੰਸਕਾਂ ਵਲੋਂ ਖ਼ੂਬ ਪਸੰਦ ਵੀ ਕੀਤਾ ਜਾ ਰਿਹਾ ਹੈ।
ਜਿਸ ਗੀਤ ਲਈ ਗੁਰੂ ਅਤੇ ਉਰਵਸ਼ੀ ਇਕੱਠੇ ਹੋਏ ਹਨ ਉਸ ਦਾ ਨਾਂ ਹੈ ਡੂਬ ਗਏ। ਇਹ ਗੀਤ 30 ਅਪ੍ਰੈਲ ਨੂੰ ਰਿਲੀਜ਼ ਹੋਵੇਗਾ। ਗੀਤ ਯੂਟਿਊਬ ‘ਤੇ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਹੋਵੇਗਾ।
ਦੱਸਣਯੋਗ ਹੈ ਕਿ ਜੋ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਉਨ੍ਹਾਂ ‘ਚ ਗੁਰੂ ਅਤੇ ਉਰਵਸ਼ੀ ਦੋਹਾਂ ਨੇ ਹੀ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਏ ਹਨ। ਸਮੁੰਦਰ ਕੰਢੇ ਇੱਕ-ਦੂਜੇ ਨਾਲ ਰੋਮੈਂਟਿਕ ਹੁੰਦੇ ਗੁਰੂ ਅਤੇ ਉਰਵਸ਼ੀ ਦੀਆਂ ਤਸਵੀਰਾਂ ‘ਤੇ ਲੋਕ ਪਿਆਰੇ-ਪਿਆਰੇ ਕੌਮੈਂਟਸ ਕਰ ਰਹੇ ਹਨ।
ਇਸ ਤੋਂ ਇਲਾਵਾ ਉਰਵਸ਼ੀ ਦੀਆਂ ਗੀਤ ਦੀ ਸ਼ੂਟਿੰਗ ਦੌਰਾਨ ਗ਼ੁਲਾਬੀ ਰੰਗ ਦੀ ਇੱਕ ਡਰੈੱਸ ‘ਚ ਵੀ ਤਸਵੀਰਾਂ ਸਾਹਮਣੇ ਆਈਆਂ ਹਨ। ਉਰਵਸ਼ੀ ‘ਤੇ ਗ਼ੁਲਾਬੀ ਰੰਗ ਬੇਹੱਦ ਜੱਚ ਰਿਹਾ ਹੈ ਅਤੇ ਇਨ੍ਹਾਂ ਤਸਵੀਰਾਂ ‘ਚ ਉਸ ਦਾ ਬੋਲਡ ਅੰਦਾਜ਼ ਵੀ ਦੇਖਣ ਨੂੰ ਮਿਲ ਰਿਹਾ ਹੈ।