ਅਦਾਕਾਰ ਸਲਮਾਨ ਖ਼ਾਨ ਆਪਣੀ ਆਉਣ ਵਾਲੀ ਫ਼ਿਲਮ ਰਾਧੇ: ਯੋਰ ਮੋਸਟ ਵੌਂਟੇਡ ਭਾਈ ਨੂੰ ਲੈ ਕੇ ਚਰਚਾ ‘ਚ ਬਣਿਆ ਹੋਇਐ। ਇਸ ਫ਼ਿਲਮ ਦਾ ਟ੍ਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ। ਇਸ ਟ੍ਰੇਲਰ ਨੂੰ ਚੰਗਾ ਰਿਸਪੌਂਸ ਮਿਲਿਆ। ਟ੍ਰੇਲਰ ‘ਚ ਜ਼ਬਰਦਸਤ ਐਕਸ਼ਨ, ਡਾਇਲੌਗ, ਮਿਊਜ਼ਿਕ, ਡਾਂਸ ਸਭ ਕੁਝ ਦੇਖਣ ਨੂੰ ਮਿਲਿਆ, ਪਰ ਇਸ ਸਭ ਦੌਰਾਨ ਹੁਣ ਯੂਜ਼ਰਜ਼ ਸਲਮਾਨ ‘ਤੇ ਫ਼ਿਲਮ ਦਾ ਇੱਕ ਗਾਣਾ ਕਾਪੀ ਕਰਨ ਦਾ ਦੋਸ਼ ਲਗਾ ਰਹੇ ਹਨ।
ਟ੍ਰੇਲਰ ‘ਚ ਸਲਮਾਨ ਖ਼ਾਨ ਅਤੇ ਦਿਸ਼ਾ ਪਟਾਨੀ ਸੀਟੀ ਮਾਰ ਗਾਣੇ ‘ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਲੋਕਾਂ ਮੁਤਾਬਿਕ ਇਹ ਗਾਣਾ ਸਾਊਥ ਸਟਾਰ ਅਲੂ ਅਰਜੁਨ ਅਤੇ ਪੂਜਾ ਹੇਗਡੇ ਦੇ ਗਾਣੇ ਸੀਟੀ ਮਾਰ ਦਾ ਕਾਪੀ ਹੈ। ਇਸ ਗਾਣੇ ਦਾ ਮਿਊਜ਼ਿਕ ਵੀ ਸੇਮ ਹੈ।
ਪ੍ਰਸ਼ੰਸਕਾਂ ਨੇ ਕੀਤੇ ਇਹ ਟਵੀਟ
ਇੱਕ ਯੂਜ਼ਰ ਨੇ ਲਿਖਿਆ ਕਿ ਅਲੂ ਅਰਜੁਨ ਅਤੇ ਪੂਜਾ ਹੇਗਡੇ ਦੀ ਫ਼ਿਲਮ ਡੀਜੇ ਦਾ ਸ਼ਾਨਦਾਰ ਗੀਤ ਸੀਟੀ ਮਾਰ ਦਾ ਹਿੰਦੀ ਰੀਮੇਕ ਸਲਮਾਨ ਖ਼ਾਨ ਦੀ ਫ਼ਿਲਮ ਰਾਧੇ ‘ਚ ਹੈ। ਹੁਣ ਬੌਲੀਵੁਡ ਇੰਡਸਟਰੀ ਗਾਣੇ ਵੀ ਕਾਪੀ ਕਰਨ ਲੱਗ ਪਈ ਹੈ। ਗ੍ਰੇਟ ਜੌਬ। ਹੁਣ ਇਸ ਇੰਡਸਟਰੀ ‘ਚ ਅਸਲੀ ਕੁਝ ਨਹੀਂ ਰਹਿ ਗਿਆ।
ਉੱਧਰ ਦੂਜੇ ਯੂਜ਼ਰਸ ਨੇ ਲਿਖਿਆ ਕਿ ਬੌਲੀਵੁਡ ਵਲੋਂ ਅਲੂ ਭਾਈ ਸੌਰੀ। ਇੱਕ ਨੇ ਲਿਖਿਆ ਕਿ ਹੁਣ ਸੀਟੀ ਮਾਰ ਦੇ ਬਰਬਾਦ ਹੋਣ ਦਾ ਸਮਾਂ ਹੈ। ਸਿੰਗਰ ਵਲੋਂ ਨਹੀਂ ਡਾਂਸਰ ਵਲੋਂ।
ਫ਼ਿਲਮ ਦੀ ਗੱਲ ਕਰੀਏ ਤਾਂ ਸਲਮਾਨ ਖ਼ਾਨ ਦੀ ਇਸ ਫ਼ਿਲਮ ਨੂੰ ਪ੍ਰਭੂ ਦੇਵਾ ਨੇ ਬਣਾਇਆ ਹੈ। ਇਸ ‘ਚ ਦਿਸ਼ਾ ਪਟਾਨੀ, ਰਣਦੀਪ ਹੁੱਡਾ ਅਤੇ ਜੈਕੀ ਸ਼ਰੌਫ਼ ਵੀ ਮੁੱਖ ਕਿਰਦਾਰ ‘ਚ ਹਨ। ਇਸ ਫ਼ਿਲਮ ‘ਚ ਸਲਮਾਨ ਅਤੇ ਪ੍ਰਭੂਦੇਵਾ ਤੀਜੀ ਵਾਰ ਇਕੱਠੇ ਨਜ਼ਰ ਆਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵੌਂਟੇਡ ਅਤੇ ਦਬੰਗ 3 ‘ਚ ਇੱਕੱਠੇ ਕੰਮ ਕੀਤਾ ਸੀ। ਵੌਂਟੇਡ ਫ਼ਿਲਮ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਉੱਧਰ ਦਬੰਗ 3 ਨੂੰ ਠੀਕ-ਠਾਕ ਰਿਸਪੌਂਸ ਮਿਲਿਆ ਸੀ।