ਸੰਗਰੂਰ/ਭਵਾਨੀਗੜ੍ਹ : ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਨੇ ਨਵੇਂ ਮਾਮਲਿਆਂ ’ਚ ਵਾਧਾ ਹੋਣ ਦੇ ਨਾਲ-ਨਾਲ ਮੌਤ ਦੀ ਦਰ ’ਚ ਵਾਧਾ ਹੋਣ ਵੱਡੀ ਚਿੰਤਾ ਦਾ ਵਿਸ਼ਾ ਹੈ, ਜਿਸ ਨੂੰ ਦੇਖਦੇ ਹੋਏ ਸਰਕਾਰ ਅਤੇ ਪ੍ਰਸ਼ਾਸਨ ਇਸ ਦੀ ਰੋਕਥਾਮ ਲਈ ਹੋਰ ਸਖ਼ਤੀ ਨਾਲ ਕਦਮ ਚੁੱਕਣੇ ਚਾਹੀਦੇ ਹਨ। ਸਿਹਤ ਵਿਭਾਗ ਵੱਲੋਂ 2 ਮਈ ਦੀ ਜਾਰੀ ਕੀਤੀ ਗਈ ਸੂਚੀ ’ਚ ਕੋਰੋਨਾ ਨਾਲ 4 ਜਨਾਨੀਆਂ ਸਣੇ 12 ਵਿਅਕਤੀਆਂ ਦੀ ਮੌਤ ਅਤੇ ਕੋਰੋਨਾ ਦੇ 201 ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਕਾਰਨ ਭਾਵੇ ਲੋਕਾਂ ’ਚ ਡਰ ਅਤੇ ਸਹਿਮ ਦਾ ਮਾਹੌਲ ਵੱਧਦਾ ਜਾ ਰਿਹਾ ਹੈ ਪਰ ਲੋਕ ਇਸ ਨੂੰ ਫਿਰ ਵੀ ਹਲਕੇ ’ਚ ਲੈ ਰਹੇ ਹਨ।
ਮਈ ਨੂੰ ਕੋਰੋਨਾ ਨਾਲ ਮੂਨਕ ਵਿਖੇ 50 ਤੇ 55 ਸਾਲਾ ਦੋ ਜਨਾਨੀਆਂ ਅਤੇ 65 ਸਾਲਾ ਵਿਅਕਤੀ, ਕੋਹਰੀਆਂ ਦੇ 62 ਤੇ 45 ਸਾਲਾ ਦੋ ਵਿਅਕਤੀਆਂ, ਸੁਨਾਮ ਦੇ 67 ਤੇ 55 ਸਾਲਾ ਦੋ ਵਿਅਕਤੀਆਂ ਅਤੇ 50 ਸਾਲਾ ਜਨਾਨੀ, ਲੌਗੋਵਾਲ ਦੇ 83 ਤੇ 49 ਸਾਲਾ ਦੋ ਵਿਅਕਤੀਆਂ, ਧੂਰੀ ਦੇ 72 ਸਾਲਾ ਵਿਅਕਤੀ ਅਤੇ ਸੰਗਰੂਰ ਦੇ 60 ਸਾਲਾ ਦੀ ਮੌਤ ਹੋ ਗਈ। ਕੋਰੋਨਾ ਪਾਜ਼ੇਟਿਵ ਆਏ ਵਿਅਕਤੀਆਂ ਦੀ ਸੂਚੀ ’ਚ ਸੰਗਰੂਰ ਤੋਂ 48, ਧੂਰੀ ਤੋਂ 10, ਲੌਗੋਵਾਲ ਤੋਂ 28, ਸੁਨਾਮ ਤੋਂ 22, ਮਲੇਰਕੋਟਲਾ ਤੋਂ 16, ਭਵਾਨੀਗੜ੍ਹ ਤੋਂ 6, ਮੂਨਕ ਤੋਂ 10, ਸ਼ੇਰਪੁਰ ਤੋਂ 19, ਅਮਰਗੜ੍ਹ ਤੋਂ 11, ਅਹਿਮਦਗੜ੍ਹ ਤੋਂ 4, ਕੋਹਰੀਆਂ ਤੋਂ 11 ਅਤੇ ਫਤਿਹਗੜ੍ਹ ਪੰਜ ਗੁਰਾਈਆਂ ਤੋਂ 16 ਲੋਕ ਸ਼ਾਮਲ ਹਨ ਅਤੇ 176 ਵਿਅਕਤੀ ਮ੍ਰਿਸ਼ਨ ਫਤਿਹ ਤਹਿਤ ਕੋਰੋਨਾ ਦੀ ਜੰਗ ਜਿੱਤ ਦੇ ਠੀਕ ਹੋ ਚੁੱਕੇ ਹਨ।
ਪੂਰੇ ਜ਼ਿਲ੍ਹੇ ਅੰਦਰ ਹੁਣ ਤੱਕ 8974 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 7141 ਵਿਅਕਤੀ ਠੀਕ ਹੋ ਮਿਸ਼ਨ ਫਤਿਹ ਤਹਿਤ ਕੋਰੋਨਾ ਦੀ ਜੰਗ ਜਿੱਤ ਚੁੱਕੇ ਹਨ। 1477 ਵਿਅਕਤੀ ਅਜੇ ਕੋਰੋਨਾ ਨਾਲ ਪ੍ਰਭਾਵਿੱਤ ਹੋਣ ਕਾਰਨ ਇਲਾਜ਼ ਅਧੀਨ ਹਨ ਅਤੇ 356 ਵਿਅਕਤੀ ਕੋਰੋਨਾ ਹੱਥੋਂ ਜੰਗ ਹਾਰ ਕੇ ਮੌਤ ਦੇ ਸ਼ਿਕਾਰ ਹੋ ਚੁੱਕੇ ਹਨ।
ਭਾਵੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਲਗਾਤਾਰ ਪੁੱਖਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਪਾਜ਼ੇਟਿਵ ਆਉਣ ਵਾਲੇ ਵਿਅਕਤੀਆਂ ਨੂੰ ਘਰਾਂ ’ਚ ਇਕਾਂਤਵਾਸ ਕਰਨ ਸਮੇਂ ਦਿੱਤੀਆਂ ਜਾਣ ਵਾਲਆਂ ਮੈਡੀਕਲ ਕੀਟਾਂ ਦਾ ਘਾਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੋਕਾਂ ’ਚ ਇਹ ਵੀ ਡਰ ਹੈ ਕਿ ਜੇਕਰ ਸਥਿਤੀ ਹੋਰ ਗੰਭੀਰ ਹੁੰਦੀ ਹੈ ਤਾਂ ਇਥੇ ਵੀ ਕਿਤੇ ਆਕਸ਼ੀਜ਼ਨ ਦੀ ਘਾਟ ਲੋਕਾਂ ਲਈ ਸਿਰਦਰਦੀ ਨਾ ਬਣ ਜਾਵੇ ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਕੋਰੋਨਾ ਦੇ ਲਗਾਤਾਰ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਇਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।