ਵਾਸ਼ਿੰਗਟਨ – ਗਲੋਬਲ ਮਹਾਮਾਰੀ ਕੋਰੋਨਾਵਾਇਰਸ 2020 ਤੋਂ ਬਾਅਦ ਹੁਣ ਦੁਬਾਰਾ 2021 ਵਿਚ ਆਪਣੇ ਪੈਰ ਪਸਾਰਦੀ ਨਜ਼ਰ ਆ ਰਹੀ ਹੈ। ਬੀਤੇ ਮਹੀਨੇ ਤੋਂ ਇਸ ਦਾ ਪ੍ਰਭਾਵ ਦੁਨੀਆ ਭਰ ਦੇ ਕਈ ਮੁਲਕਾਂ ਵਿਚ ਦੇਖਣ ਨੂੰ ਮਿਲਿਆ ਹੈ। ਇਸ ਦੀ ਤਾਜ਼ਾ ਉਦਾਹਰਣ ਹੈ ਭਾਰਤ, ਜਿਹੜਾ ਕਿ ਇਸ ਵੇਲੇ ਕੋਰੋਨਾ ਦਾ ਹਾਟਸਪਾਟ ਵੱਲੋਂ ਜਾਣਿਆ ਜਾ ਰਿਹਾ ਹੈ। ਗਲੋਬਲ ਹਸਤੀਆਂ ਵੱਲੋਂ ਇਸ ਦੁੱਖ ਦੇ ਵੇਲੇ ਵਿਚ ਭਾਰਤ ਦੀ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ। ਉਥੇ ਹੀ ਗੂਗਲ ਦੇ ਸੀ. ਈ. ਓ. ਸੁੰਦਰ ਪਿਚਾਈ ਨੇ ਆਖਿਆ ਹੈ ਕਿ ਭਾਰਤ ਕੋਰੋਨਾ ਵਾਇਰਸ ਦੀ ਹਾਲਤ ਕਾਫੀ ਭਿਆਨਕ ਹੈ। ਅਜੇ ਹਾਲਾਤ ਹੋਰ ਖਰਾਬ ਹੋ ਸਕਦੇ ਹਨ।
ਪਿਚਾਈ ਨੇ ਇਕ ਇੰਟਰਵਿਊ ਵਿਚ ਆਖਿਆ ਕਿ ਭਾਰਤ ਦੀ ਹਾਲਾਤ ਨੂੰ ਦੇਖਣਾ ਪੀੜ ਸਹਿਣ ਯੋਗ ਹੈ ਪਰ ਅਮਰੀਕਾ ਵਿਚ ਇਹ ਦੇਖ ਕੇ ਸਾਨੂੰ ਖੁਸ਼ੀ ਹੋਈ ਕਿ ਰਾਸ਼ਟਰਪਤੀ ਜੋ ਬਾਈਡੇਨ, ਵਿਦੇਸ਼ ਮੰਤਰੀ ਬਲਿੰਕਨ ਸਣੇ ਉੱਚ ਪੱਧਰ ‘ਤੇ ਭਾਰਤ ਅਤੇ ਹੋਰ ਪ੍ਰਭਾਵਿਤ ਮੁਲਕਾਂ ਦੀ ਮਦਦ ਦੀ ਪਹਿਲੀ ਕੀਤੀ ਗਈ ਹੈ। ਅਮਰੀਕਾ ਤੋਂ 440 ਆਕਸੀਜਨ ਸੈਲੰਡਰ, ਰੈਗੂਲੇਟਰ ਅਤੇ ਕਰੀਬ 10 ਲੱਖ ਰੈਪਿਡ ਡਾਇਗਨੋਸਟਿਕ ਟੈਸਟ ਸ਼ੁੱਕਰਵਾਰ ਭਾਰਤ ਪਹੁੰਚ ਗਏ ਹਨ।
ਇਸ ਦਰਮਿਆਨ ਭਾਰਤ ਵਿਸ਼ਵ ਸਿਹਤ ਸੰਗਠਨ ਵਿਚ ਕੋਰੋਨਾ ਅਤੇ ਮੈਡੀਕਲ ਸਮੱਗਰੀ ਨੂੰ ਬੌਧਿਕ ਜਾਇਦਾਦ ਸਬੰਧੀ ਅਧਿਕਾਰਾਂ ਦੇ ਪਹਿਲੂਆਂ ਤੋਂ ਛੋਟ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਨਾਲ ਘੱਟ ਅਤੇ ਮੱਧ ਆਮਦਨ ਵਾਲੇ ਮੁਲਕਾਂ ਤੱਕ ਵੈਕਸੀਨ ਵੱਲ ਵਧ ਪਹੁੰਚ ਵਿਚ ਮਦਦ ਮਿਲੇਗੀ। ਅਮਰੀਕਾ ਵਿਚ ਡੈਮੋਕ੍ਰੇਟਸ ਵੱਲੋਂ ਇਸ ਦਾ ਸਮਰਥਨ ਕੀਤਾ ਗਿਆ ਹੈ ਪਰ ਰਿਪਬਲਿਕਨ ਵਿਰੋਧ ਕਰ ਰਹੇ ਹਨ। ਦੱਸ ਦਈਏ ਕਿ ਭਾਰਤ ਵਿਚ ਹੁਣ ਤੱਕ ਕੋਰੋਨਾ ਦੇ 20,237,781 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 221,666 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 16,562,794 ਲੋਕ ਸਿਹਤਯਾਬ ਹੋ ਚੁੱਕੇ ਹਨ।