ਹਾਸ਼ੀਏ ਦੇ ਆਰ-ਪਾਰ

ਹਾਸ਼ੀਏ ਦੇ ਆਰ-ਪਾਰ

ਇਹ ਗੱਲ ਤਕਰੀਬਨ 35-36 ਵਰ੍ਹੇ ਪੁਰਾਣੀ ਹੈ। ਸੰਨ 1981 ਵਿੱਚ ਪੰਜਾਬ ਫ਼ਿਲਮ ਸਹਿਤੀ ਮੁਰਾਦ ਦੀ ਸ਼ੂਟਿੰਗ ਚੱਲ ਰਹੀ ਸੀ। ਸ਼ੂਟਿੰਗ ਦੀ ਲੁਕੇਸ਼ਨ ਪਿੰਡ ਛਪਾਰ ਵਿਖੇ ਗੂਗੇ ਦੀ ਮਾੜੀ ਸੀ। ਇਸੇ ਗੂਗਾ ਮਾੜੀ ਵਿਖੇ ਪੰਜਾਬ ਦਾ ਸਭ ਤੋਂ ਪ੍ਰਸਿੱਧ ਮੇਲਾ ਛਪਾਰ ਭਰਦਾ ਹੈ। ਮੈਂ ਉਹਨਾਂ ਦਿਨਾਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦਾ ਵਿਦਿਆਰਥੀ ਵੀ ਸਾਂ ਅਤੇ ਮੰਡੀ ਅਹਿਮਦਗੜ੍ਹ...
 ''ਮੈਂ ਵੀ ਅਖਬਾਰ ਵਿਚ ਲਿਖਣਾ ਚਾਹੁੰਦਾ ਹਾਂ, ਮੇਰੇ ਮਨ ਵਿਚ ਬਹੁਤ ਕੁਝ ਹੈ ਪਰ ਪਤਾ ਨਹੀਂ ਲੱਗ ਰਿਹਾ ਕਿਵੇਂ ਲਿਖਾਂ?'' ''ਦਿਲ ਤਾਂ ਮੇਰਾ ਵੀ ਕਰਦਾ ਹੈ ਕਿ ਮੇਰਾ ਨਾਮ ਵੀ ਅਖਬਾਰ ਵਿਚ ਛਪੇ ਪਰ ਮੈਂ ਲਿਖਾਂ ਤਾਂ ਕੀ ਲਿਖਾਂ। ਕੁਝ ਵੀ ਸਮਝ ਨਹੀਂ ਆਉਂਦਾ'' ''ਬਹੁਤ ਸੋਚਣ ਦੇ ਬਾਵਜੂਦ ਮੇਰੇ ਕੋਲ ਲਿਖਣ ਲਈ ਨਾ ਤਾਂ ਕੋਈ ਵਿਸ਼ਾ ਹੁੰਦਾ ਹੈ ਅਤੇ ਨਾ ਹੀ...
ਜੇ ਤੁਸੀਂ ਪੱਤਰਕਾਰੀ ਵਿੱਚ ਨਾਮ ਬਣਾਉਣ ਦਾ ਸੁਪਨਾ ਲੈ ਲਿਆ ਹੈ, ਜੇ ਤੁਸੀਂ ਫ਼ਰੀਲਾਂਸ ਪੱਤਰਕਾਰੀ ਕਰਨ ਦਾ ਫ਼ੈਸਲਾ ਕਰ ਲਿਆ ਹੈ। ਜੇ ਤੁਸੀਂ ਦੁਨੀਾਂ ਨਾਲ ਸ਼ਬਦਾਂ ਦੀ ਸਾਝ ਪਾਉਣਾ ਚਾਹੁੰਦੇ ਹੋ। ਜੇ ਤੁਸੀਂ ਪੱਤਰਕਾਰੀ ਨੂੰ ਪੇਸ਼ੇ ਵਜੋਂ ਅਪਣਾਉਣਾ ਚਾਹੁੰਦੇ ਹੋ। ਜੇ ਤੁਸੀਂ ਪੱਤਰਕਾਰੀ ਨੂੰ ਸ਼ੁਗਲ ਵਜੋਂ ਲੈਣਾ ਚਾਹੁੰਦੇ ਹੋ। ਜੇ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਆਪਣੀ ਜ਼ਿੰਦਗੀ ਦੀ ਦੂਜੀ ਪਾਰੀ...
ਤੁਹਾਨੂੰ ਬਾਬਾ ਜੀ ਯਾਦ ਕਰਦੇ ਨੇ ਹੰਸਾਲੀ ਵਾਲੇ। ਮੈਨੂੰ ਇਕ ਸੁਰੱਖਿਆ ਗਾਰਡ ਨੇ ਆ ਕੇ ਕਿਹਾ। ਇਹ ਸੁਰੱਖਿਆ ਗਾਰਡ ਆਪਣੀ ਬੇਟੀ ਦੇ ਦਾਖਲੇ ਦੇ ਸਿਲਸਿਲੇ ਵਿਚ ਆਇਆ ਸੀ। ਉਹ ਕੁਝ ਮਾਫ਼ੀ ਚਾਹੁੰਦਾ ਸੀ ਪਰ ਮੈਂ ਉਸਨੂੰ ਸਮਝਾਇਆ ਕਿ ਮੈਂ ਯੂਨੀਵਰਸਿਟੀ ਦੇ ਕਾਨੂੰਨ ਬਦਲ ਨਹੀਂ ਸਕਦਾ ਅਤੇ ਫ਼ੀਸ ਮਾਫ਼ ਕਰਨਾ ਮੇਰੇ ਹੱਥ ਵਿਚ ਨਹੀਂ। ਨਾ ਹੀ ਕੇਂਦਰੀ ਸਰਕਾਰ ਵੱਲੋਂ ਅਨੁਸੂਚਿਤ...
ਦੇਸ਼ ਧਰੋਹੀ ਲੋਕਾਂ ਨੂੰ ਨਹੀਂ ਬਖਸ਼ਿਆ ਜਾਵੇਗਾ ਸਾਨੂੰ ਸੰਘ ਤੋਂ ਦੇਸ਼ ਭਗਤੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਇੱਥੇ ਸਾਨੂੰ ਬੋਲਣ ਦੀ ਆਜ਼ਾਦੀ ਨਹੀਂ, ਇਹ ਕੇਹਾ ਲੋਕਤੰਤਰ ਹੈ। ਜਿਹਨਾਂ ਨੇ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਲਾਏ ਹਨ, ਉਹਨਾਂ ਨੂੰ ਭਾਰਤ ਵਿਚ ਰਹਿਣ ਦਾ ਕੋਈ ਹੱਕ ਨਹੀਂ। ਅਜਿਹੀ ਕਿਸਮ ਦੀ ਟੀ. ਵੀ. 'ਤੇ ਹੋ ਰਹੀ ਬਹਿਸ ਸੁਣ ਕੇ ਮੈਂ ਉਦਾਸ ਹੋ ਜਾਂਦਾ ਹਾਂ। ਅੱਜ ਦੀ...
ਪੱਤਰਕਾਰੀ ਅਜਿਹਾ ਪੇਸ਼ਾ ਹੈ ਜੋ ਸਮਾਜ ਦੇ ਤਤਕਾਲੀਨ ਵਰਤਾਰਿਆਂ, ਘਟਨਾਵਾਂ, ਸਥਿਤੀਆਂ ਅਤੇ ਸੰਭਾਵਿਤ ਆਫ਼ਤਾਂ ਤੋਂ ਲੋਕਾਂ ਨੂੰ ਤੁਰੰਤ ਸੂਚਿਤ ਕਰਨ ਦਾ ਕਾਰਜ ਕਰਦਾ ਹੈ। ਇਸ ਪੇਸ਼ੇ ਵਿੱਚ ਖਬਰਾਂ ਇਕੱਤਰ ਕਰਨਾ (ਰਿਪੋਰਟਿੰਗ), ਲਿਖਣਾ, ਐਡੀਟਿੰਗ, ਬਰਾਡਕਾਸਟਿੰਗ ਅਤੇ ਖਬਰਾਂ ਨਾਲ ਸਬੰਧਤ ਅਦਾਰੇ (ਅਖਬਾਰ, ਰੇਡੀਓ, ਟੈਲੀਵਿਜਨ ਅਤੇ ਵੈਬਸਾਈਟ ਆਦਿ) ਨੂੰ ਚਲਾਉਣਾ ਸ਼ਾਮਲ ਹੁੰਦਾ ਹੈ। ਸੋ ਪੱਤਰਕਾਰੀ ਵਿੱਚ ਤਤਕਾਲੀਨ ਦਿਲਚਸਪੀ ਦੀ ਖਬਰ ਤੱਤਾਂ ਨਾਲ...
ਮੈਂ 1981 ਤੋਂ ਪੱਤਰਕਾਰੀ ਦੇ ਅਧਿਆਪਣ ਦੇ ਕਿੱਤੇ ਵਿਚ ਹਾਂ। ਸਾਢੇ ਤਿੰਨ ਦਹਾਕਿਆਂ ਦੇ ਪੱਤਰਕਾਰੀ ਅਧਿਆਪਨ ਦੌਰਾਨ ਮੈਨੂੰ ਅਨੇਕਾਂ ਵਾਰ ਅਜਿਹੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਹੈ, ਜਿਹਨਾਂ ਦਾ ਜਵਾਬ ਇਕ ਦੋ ਵਾਕਾਂ ਵਿਚ ਦੇਣਾ ਸੰਭਵ ਨਹੀਂ ਹੁੰਦਾ। ਮਿਸਾਲ ਦੇ ਤੌਰ 'ਤੇ ਅਕਸਰ ਇਹ ਪੁੱਛਿਆ ਜਾਂਦਾ ਹੈ ਕਿ ਮੈਂ ਪੱਤਰਕਾਰ ਬਣਨਾ ਚਾਹੁੰਦਾ ਹਾਂ, ਮੈਨੂੰ ਕੀ ਕਰਨਾ ਪਵੇਗਾ? ਕੀ ਪੱਤਰਕਾਰ...
ਗਲੋਬਲ ਪੰਜਾਬ ਫਾਊਂਡੇਸ਼ਨ ਵਲੋਂ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਪੱਤਰਕਾਰੀ ਵਿਭਾਗ ਵਿਖੇ ਆਯੋਜਿਤ ਇਕ ਸਾਹਿਤਕ ਸੈਮੀਨਾਰ ਅਤੇ ਕਵੀ ਦਰਬਾਰ ਵਿੱਚ ਟੋਰੌਂਟੋ ਤੋਂ ਆਈ ਕਵਿੱਤਰੀ ਸੁਰਜੀਤ ਕੌਰ ਨੂੰ ਡਾ. ਦਰਸ਼ਨ ਸਿੰਘ ਬੈਂਸ ਯਾਦਗਾਰੀ ਗਲੋਬਲ ਪੰਜਾਬੀ ਕਵਿੱਤਰੀ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਕਰਨ ਦੀ ਰਸਮ ਗਲੋਬਲ ਪੰਜਾਬ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਪੱਤਰਕਾਰੀ ਵਿਭਾਗ ਦੇ ਮੁਖੀ...
ਉਟਾਂਰੀਓ ਦੀ ਪ੍ਰੀਮੀਅਰ ਕੈਥਲਿਨ ਵਿਨ ਦੀ ਹਰਿਮੰਦਰ ਸਾਹਿਬ ਦੀ ਫ਼ੇਰੀ ਸਮੇਂ ਉਹਨਾਂ ਨੂੰ ਸਿਰੋਪਾਓ ਦੇਣ ਸਬੰਧੀ ਵਿਵਾਦ ਬੇਲੋੜਾ ਅਤੇ ਬੇਮੌਕਾ ਸੀ। ਕੈਥਲਿਨ ਕਾਰੋਬਾਰੀਆਂ ਅਤੇ ਸਿਆਸਤਦਾਨਾਂ ਦੇ 90 ਮੈਂਬਰੀ ਡੈਲੀਗੇਸ਼ਨ ਨੂੰ ਲੈ ਕੇ ਭਾਰਤ ਦੇ ਦੌਰੇ 'ਤੇ ਆਈ ਹੋਈ ਹੈ ਅਤੇ 31 ਜਨਵਰੀ 2015 ਨੂੰ ਵਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਕੈਥਲਿਨ  ਦੀ ਫ਼ੇਰੀ ਤੋਂ ਪਹਿਲਾਂ ਭਾਰਤੀ ਮੀਡੀਆ ਵਿਚ...
ਸਾਨੂੰ ਹਮੇਸ਼ਾ ਇਹ ਨਹੀਂ ਪਤਾ ਹੁੰਦਾ ਕਿ ਸਾਨੂੰ ਕਿਸ ਚੀਜ਼ ਦੀ ਲੋੜ ਹੈ, ਪਰ ਕੇਵਲ ਓਦੋਂ ਤਕ ਜਦੋਂ ਤਕ ਅਚਾਨਕ, ਕਿਸੇ ਤਰ੍ਹਾਂ, ਉਹ ਲੋੜ ਪੂਰੀ ਨਹੀਂ ਹੋ ਜਾਂਦੀ। ਜੇ ਅਜਿਹੀ ਛੁਪੀ ਹੋਈ ਲੋੜ ਕਦੇ ਪੂਰੀ ਹੀ ਨਾ ਹੋਵੇ ਤਾਂ ਫ਼ਿਰ ਸਾਨੂੰ ਇਹ ਪਤਾ ਕਿਵੇਂ ਚੱਲੇਗਾ ਕਿ ਸਾਨੂੰ ਉਸ ਦੀ ਕਦੇ ਲੋੜ ਵੀ ਸੀ? ਉਸ ਸੂਰਤ ਵਿੱਚ, ਸ਼ਾਇਦ ਅਸੀਂ ਨਾ...